September 21, 2021

Aone Punjabi

Nidar, Nipakh, Nawi Soch

ਪ੍ਰੇਮ ਸਬੰਧਾ ਦੇ ਚਲਦਿਆ 23 ਸਾਲਾ ਨੋਜਵਾਨ ਪ੍ਰਭਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਕੀਤੀ ਖੁਦਖੁਸ਼ੀ

1 min read

ਜਿਲ੍ਹਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਰਾਜੋਕੇ ਦੇ 23 ਨੋਜਵਾਨ ਵੱਲੋਂ ਫਾਹ ਲੈ ਕੇ ਖੁਦਖੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਨਾਮ ਪ੍ਰਭਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਹੈ ਜਿਸ ਨੇ ਸੋਸਾਈਡ ਨੋਟ ਜੇਬ ਵਿੱਚ ਰੱਖ ਕੇ ਖੁਦਖੁਸ਼ੀ ਕੀਤੀ ਹੈ । ਮਿ੍ਤਕ ਨੋਜਵਾਨ ਦੇ ਪਿਤਾ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਭਜੀਤ ਸਿੰਘ ਕੁੱਝ ਮਹੀਨੇ ਤੋਂ  ਆਪਣੇ ਮਾਮੇ ਕੋਲ ਸੂਬਾ ਕਦੀਮ ਜਿਲ੍ਹਾ ਫਿਰੋਜ਼ਪੁਰ ਰਹਿ ਰਿਹਾ ਸੀ । ਜਿਥੇ ਪ੍ਰਭਜੀਤ ਦੇ ਓੁਸਦੀ ਮਾਮੇ ਦੀ ਲੜਕੀ ਨਾਲ ਪ੍ਰੇਮ ਸਬੰਧ ਬਣ ਗਏ । ਜਿਸ ਤੋਂ ਬਾਅਦ ਪ੍ਰਭਜੀਤ ਆਪਣੀ ਮਾਮੇ ਦੀ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ । ਜਿਸ ਤੋਂ ਬਾਅਦ ਪ੍ਰਭਜੀਤ ਦੇ ਮਾਮੇ ਅਵਤਾਰ ਸਿੰਘ ਪੁੱਤਰ ਸੁੱਚਾ ਸਿੰਘ ਵੱਲੋਂ ਉਨ੍ਹਾਂ ਦੇ ਪਰਿਵਾਰ ਤੇ ਪਰਚਾ ਦਰਜ ਕਰਵਾ ਦਿੱਤਾ । ਜਿਸ ਕਾਰਨ ਉਨ੍ਹਾਂ ਵੱਲੋਂ ਪੁਲਿਸ ਦੇ ਡਰ ਤੋਂ ਆਪਣੇ ਘਰ ਤੋਂ ਪਾਸੇ ਆਸੇ ਰਹਿ ਰਹੇ ਸਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਪ੍ਰਭਜੀਤ ਸਿੰਘ ਵੱਲੋਂ ਆਪਣੇ ਮਾਮੇ ਵੱਲੋਂ ਉਸਦੇ ਪਰਿਵਾਰ ਤੇ ਕਰਵਾਏ ਝੂਠੇ ਪਰਚੇ ਤੋਂ  ਤੰਗ ਹੋ ਕੇ ਬੀਤੀ ਰਾਤ ਪੱਖੇ ਦੇ ਕੁੰਡੇ ਨਾਲ ਰੱਸਾ ਪਾ ਕੇ ਫਾਹ ਲੈ ਲਿਆ । ਮਿ੍ਤਕ ਦੇ ਪਰਿਵਾਰ ਵੱਲੋਂ ਆਪਣੇ ਤੇ ਹੋਏ ਝੂਠੇ ਪਰਚੇ ਸਬੰਧੀ ਅਤੇ ਮਿ੍ਤਕ ਲੜਕੇ ਵੱਲੋਂ ਕੀਤੀ ਖੁਦਖੁਸ਼ੀ ਸਬੰਧੀ ਲੜਕੀ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਖਾਲੜਾ ਦੇ ਐੱਸ.ਐੱਚ.ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਨੋਜਵਾਨ ਦੀ ਲਾਸ਼ ਨੂੰ ਕਬਜ਼ੇ ਚ” ਲੈ ਕੇ ਪਰਿਵਾਰ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । 

Leave a Reply

Your email address will not be published. Required fields are marked *