May 16, 2021

Aone Punjabi

Nidar, Nipakh, Nawi Soch

ਪ੍ਰੇਮ ਸੰਬੰਧਾਂ ਦੇ ਲਈ ਇਕ ਬਾਰ੍ਹਵੀਂ ਪੜਦੇ ਨੌਜਵਾਨ ਦੀ ਜਾਨ ਪ੍ਰੇਮਿਕਾ ਨੇ ਆਪਣੇ ਪਿਓ ਤੇ ਤਾਏ ਨਾਲ ਰਲ ਕੇ ਮੌਤ ਦੇ ਘਾਟ ਉਤਾਰਿਆ ਪ੍ਰੇਮੀ ਪਹਿਲਾਂ ਘਰ ਵਿੱਚ ਕੀਤਾ ਪ੍ਰੇਮੀ ਦਾ ਕਤਲ ਬਾਅਦ ਵਿਚ ਮੋਟਰਸਾਈਕਲ ਤੇ ਲਾਸ਼ ਰੱਖ ਸੁੱਟੀ ਦਰਿਆ ਵਿੱਚ

1 min read

ਪ੍ਰੇਮ ਸਬੰਧਾਂ ਨੂੰ ਲੈ ਕੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਢਾਣੀ ਸਦਾ ਸਿੰਘ ਵਿਚ ਇਕ 12 ਵੀ ਜਮਾਤ ਵਿਚ ਪੜ ਰਹੇ ਨੌਜਵਾਨ ਦੀ ਪ੍ਰੇਮਿਕਾ ਦੇ ਪਰਿਵਾਰ ਵਲੋਂ ਬੇਰਹਿਮੀ ਨਾਲ ਹੱਤਿਆ ਕਰ ਦਿਤੀ ਗਈ ਅਤੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਲਈ ਸਤਲੁਜ ਦਰਿਆ ਵਿਚ ਸੁੱਟ ਦਿਤਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮ੍ਰਿਤਕ ਨੌਜਵਾਨ ਦੀ  ਮ੍ਰਿਤਕ ਨੌਜਵਾਨ ਅੰਗਰੇਜ਼ ਸਿੰਘ (18) ਵਾਸੀ ਢਾਣੀ ਸਦਾ ਸਿੰਘ, ਫ਼ਾਜ਼ਿਲਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 25 ਫ਼ਰਵਰੀ ਨੂੰ ਅੰਗਰੇਜ਼ ਸਿੰਘ ਨੂੰ ਉਸ ਦੀ ਦੋਸਤ ਕਾਜਲ ਰਾਣੀ ਦਾ ਫ਼ੋਨ ਆਈਆਂ ਸੀ, ਜਿਸ ਤੋਂ ਬਾਅਦ ਉਹ ਘਰ ਤੋਂ ਉਸ ਨੂੰ ਮਿਲਣ ਲਈ ਚੱਲਿਆ ਗਿਆ, ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ ਅਤੇ ਉਸ ਦੀ ਲਾਸ਼ ਪਿੰਡ ਕਾਵਾਂਵਾਲੀ ‘ਚ ਦਰਿਆ ਵਿਚ ਤੈਰਦੀ ਮਿਲੀ। ਉਨ੍ਹਾਂ ਨੇ ਦੱਸਿਆ ਕਿ ਲੜਕੀ ਨੇ ਉਨ੍ਹਾਂ ਦੇ ਮੁੰਡੇ ਨੂੰ ਆਪਣੇ ਜਨਮ ਦਿਨ ਦੀ ਗੱਲ ਕਰਕੇ ਉਸ ਨੂੰ ਆਪਣੇ ਕੋਲ ਬੁਲਾਇਆ ਗਿਆ ਸੀ ਜਿਥੇ ਉਸ ਦੀ ਹੱਤਿਆ ਕਰ ਦਿਤੀ ਗਈ ਅਤੇ ਲਾਸ਼ ਨੂੰ ਦਰਿਆ ਵਿਚ ਸੁੱਟ ਦਿਤਾ। ਫ਼ਾਜ਼ਿਲਕਾ ਥਾਣਾ ਸਦਰ ਦੇ ਐਸ.ਐਚ.ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਕਾਵਾਂਵਾਲੀ ਦੇ ਦਰਿਆ ਵਿਚ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ਼ ਕੀਤਾ ਸੀ। ਇਸ ਮਾਮਲੇ ਦੀ ਜਾਂਚ ਕਰਦਿਆਂ 24 ਘੰਟਿਆਂ ਵਿਚ ਨੌਜਵਾਨ ਦੇ ਹਤਿਆਰਿਆਂ ਨੂੰ ਗਿਰਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਅੰਗਰੇਜ਼ ਸਿੰਘ ਦੇ ਕਾਜਲ ਨਾਂਅ ਦੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਲਕੜੀ ਨੇ ਲੜਕੇ ਨੂੰ ਫ਼ੋਨ ਤੇ ਘਰ ਸਦੀਆਂ ਸੀ ਜਿਥੇ ਉਸ ਦੇ ਪਿਤਾ ਅਤੇ ਉਸ ਦੇ ਤਾਏ ਨੇ ਅੰਗਰੇਜ ਸਿੰਘ ਦਾ ਕਤਲ ਕਰ ਦਿਤਾ ਅਤੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਲਈ ਲਾਸ਼ ਦਰਿਆ ਵਿਚ ਸੁੱਟ ਦਿਤੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਪ੍ਰੇਮਿਕਾ ਅਤੇ ਉਸ ਦੇ ਤਾਏ ਨੂੰ ਗਿਰਫ਼ਤਾਰ ਕਰਕੇ ਮਾਨਜੋਗ ਅਦਾਲਤ ਤੋਂ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਲੜਕੀ ਨਾਬਾਲਿਗ ਹੋਣ ਕਾਰਨ ਉਸ ਨੂੰ ਨਾਰੀ ਨਿਕੇਤਨ ਭੇਜੀਆਂ ਜਾ ਰਿਹਾ ਹੈ।

Leave a Reply

Your email address will not be published. Required fields are marked *