October 26, 2021

Aone Punjabi

Nidar, Nipakh, Nawi Soch

ਪੰਜਾਬ ਟਿੱਪਰ ਐਸੋਸੀਏਸ਼ਨ ਦੀ ਮੀਟਿੰਗ ਫਤਹਿਗੜ੍ਹ ਸਾਹਿਬ ਵਿਖੇ ਹੋਈ। ਮੀਟਿੰਗ ਵਿਚ ਟਿੱਪਰ ਮਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ । ਮੀਟਿੰਗ ਵਿੱਚ ਪੰਜਾਬ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ ਟਿੱਪਰ ਮਾਲਕਾਂ ਨੇ ਸ਼ਮੂਲੀਅਤ ਕੀਤੀ

1 min read

 

ਪੰਜਾਬ ਟਿੱਪਰ ਐਸੋਸੀਏਸ਼ਨ ਦੀ ਮੀਟਿੰਗ ਫਤਹਿਗੜ੍ਹ ਸਾਹਿਬ ਵਿਖੇ ਹੋਈ। ਮੀਟਿੰਗ ਵਿਚ ਟਿੱਪਰ ਮਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ  । ਮੀਟਿੰਗ ਵਿੱਚ ਪੰਜਾਬ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ ਟਿੱਪਰ ਮਾਲਕਾਂ ਨੇ ਸ਼ਮੂਲੀਅਤ ਕੀਤੀ  ।

ਇਸ ਮੌਕੇ ਬਹਾਦਰ ਸਿੰਘ ਰੰਧਾਵਾ, ਗਗਨਦੀਪ ਸਿੰਘ ਵਿਰਕ  ਅਤੇ ਹਨੀ ਨੇ ਇਹ ਦੱਸਿਆ ਕਿ 10 ਚੱਕੀ ਟਿੱਪਰ ਵਿੱਚ 600 ਫੁੱਟ ਅਤੇ 12 ਚੱਕੀ ਟਿੱਪਰ ਵਿੱਚ 800 ਫੁੱਟ ਮਾਲ ਲੋਡ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ  । ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਪੂਰੇ ਮਾਲ ਦੇ ਪੈਸੇ ਲੈ ਕੇ ਕੰਡਾ ਪਰਚੀ ਕੱਢ ਦੇਣ ਕਾਰਨ ਟਿੱਪਰ ਮਾਲਕਾਂ ਵਿੱਚ ਰੋਸ ਵੀ ਹੈ ।ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਟਰਾਂਸਪੋਰਟ ਮੰਤਰੀ ਨੂੰ ਮਿਲ ਕੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ  ਅਤੇ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਸੌਂਪਿਆ ਜਾਵੇਗਾ ।ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਜਿਹੜਾ ਟਿੱਪਰ ਚਾਲਕਾਂ ਤੇ ਪਰਚੇ ਦਰਜ ਕੀਤੇ ਗਏ ਹਨ ਉਹ ਪਰਚੇ ਰੱਦ ਕੀਤੇ ਜਾਣ  ।

Leave a Reply

Your email address will not be published. Required fields are marked *