August 15, 2022

Aone Punjabi

Nidar, Nipakh, Nawi Soch

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਣਨ ਮਗਰੋਂ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਹਲਕੇ ਚ ਪਹੁੰਚੇ

1 min read

 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਣਨ ਮਗਰੋਂ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਹਲਕੇ ਚ ਪਹੁੰਚੇ। ਇੱਥੇ ਪਾਰਟੀ ਦਫਤਰ ਚ ਉਹਨਾਂ ਦਾ ਸਵਾਗਤ ਕੀਤਾ ਗਿਆ। ਢੋਲ ਉੱਪਰ ਪਾਰਟੀ ਵਰਕਰ ਖੂਬ ਨੱਚੇ।

ਵੀਓ-1- ਫਤਹਿਗੜ੍ਹ ਸਾਹਿਬ ਵਿਖੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਮਣੇ ਪਾਰਟੀ ਦਫਤਰ ਵਿਖੇ ਕੁਲਜੀਤ ਸਿੰਘ ਨਾਗਰਾ ਦਾ ਪਾਰਟੀ ਵਰਕਰਾਂ ਵੱਲੋਂ ਸੁਆਗਤ ਕੀਤਾ ਗਿਆ। ਇਸ ਮਗਰੋਂ ਨਾਗਰਾ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਗੁਜਾਰ ਹਾਂ ਕਿ ਪਾਰਟੀ ਹਾਈਕਮਾਂਡ ਨੇ ਉਹਨਾਂ ਨੂੰ ਇਹ ਜੁੰਮੇਵਾਰੀ ਸੌਂਪੀ ਹੈ। ਇਹ ਜੁਮੇਵਾਰੀ ਨੂੰ ਈਮਾਨਦਾਰੀ ਤੇ ਮਿਹਨਤ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਉਹ ਸਾਧਾਰਨ ਤੇ ਗੈਰ ਸਿਆਸੀ ਪਰਿਵਾਰ ਤੋਂ ਆਏ ਹਨ। ਲੰਬੇ ਸਮੇਂ ਤੋਂ ਕਾਲਜ ਤੇ ਯੂਨੀਵਰਸਿਟੀ ਪ੍ਰਧਾਨ ਤੋਂ ਇਲਾਵਾ ਪਾਰਟੀ ਚ ਵੱਖ ਵੱਖ ਅਹੁਦਿਆਂ ਤੇ ਕੰਮ ਕਰਨ ਦਾ ਮੌਕਾ ਮਿਲਿਆ। ਉਹਨਾਂ ਦੇ 35 ਸਾਲਾਂ ਦੇ ਅਨੁਭਵ ਦੇ ਚੱਲਦਿਆਂ ਇਹ ਜੁੰਮੇਵਾਰੀ ਮਿਲੀ ਹੈ। ਕਾਂਗਰਸ ਨੂੰ ਹੇਠਲੇ ਪੱਧਰ ਤੋਂ ਮਜਬੂਤ ਕੀਤਾ ਜਾਵੇਗਾ। 2022 ਦੀ ਚੁਣੌਤੀ ਤੇ ਖਰਾ ਉਤਰਿਆ ਜਾਵੇਗਾ। ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ। ਉਹਨਾਂ ਨੂੰ ਸਾਰਾ ਪੰਜਾਬ ਪ੍ਰਧਾਨ ਦੇ ਰੂਪ ਚ ਦੇਖਣਾ ਚਾਹੁੰਦਾ ਸੀ। ਅੱਜ ਹਰ ਵਰਕਰ ਕਹਿ ਰਿਹਾ ਹੈ ਕਿ 2022 ਚ 2017 ਨਾਲੋਂ ਵੀ ਵੱਧ ਸੀਟਾਂ ਉੱਪਰ ਜਿੱਤ ਹੋਵੇਗੀ। ਪਾਰਟੀ ਚ ਵਿਚਾਰਕ ਮਤਭੇਦ ਹਨ, ਬਾਕੀ ਸਭ ਠੀਕ ਹੈ। 

ਇਸ ਮੌਕੇ ਮਨਦੀਪ ਕੌਰ ਨਾਗਰਾ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ ਤੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਨੇ ਕਿਹਾ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਮਾਣ ਬਖ਼ਸ਼ਿਆ ਹੈ  ਜਿਸ ਨਾਲ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਿਹਗਡ਼੍ਹ ਸਾਹਿਬ ਦੇ ਵਰਕਰਾਂ ਵਿਚ ਜਿਥੇ ਕੇ ਉਤਸ਼ਾਹ ਵਧਿਆ ਉੱਥੇ ਹੀ ਵਿਕਾਸ ਵੀ ਵੱਡੇ ਪੱਧਰ ਤੇ ਹੋਵੇਗਾ।ਉਨ੍ਹਾਂ ਕਿਹਾ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਮੇਸ਼ਾਂ ਹੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਅਤੇ ਉਨ੍ਹਾਂ ਦੇ ਕੰਮਾਂ ਨੂੰ ਪਹਿਲ ਦਿੱਤੀ ਹੈ    

Leave a Reply

Your email address will not be published. Required fields are marked *