September 22, 2021

Aone Punjabi

Nidar, Nipakh, Nawi Soch

ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾ ਦੇ ਵਿਰੋਧ ਵਿਚ ਅੱਜ ਟਾਂਡਾ ਦੇ ਬਿਜਲੀ ਘਰ ਵਿਖੇ ਸ਼ਿਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਸ਼ਿਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਧਰਨਾ ਲਗਾਇਆ

1 min read

 ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾ ਦੇ ਵਿਰੋਧ ਵਿਚ ਅੱਜ ਟਾਂਡਾ ਦੇ ਬਿਜਲੀ ਘਰ ਵਿਖੇ ਸ਼ਿਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ   ਦੀ ਅਗਵਾਈ ਵਿਚ ਸ਼ਿਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਧਰਨਾ ਲਗਾਇਆ ਗਿਆ ਤੇ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ

ਪੰਜਾਬ ਭਰ ਵਿੱਚ ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਭਰ ਵਿੱਚ ਹਾਹਾ ਕਾਰ ਮੱਚੀ ਹੋਈ ਹੈ ਤੇ ਆਮ ਲੋਕਾਂ ਦੀ ਅਵਾਜ਼  ਬਣਕੇ ਸਾਹਮਣੇ ਆਇਆ ਹੈ ਸ੍ਰੋਮਣੀ ਅਕਾਲੀ ਦਲ ਤੇ ਪਾਰਟੀ ਪ੍ਰਧਾਨ ਸ ਸੁੱਖਵੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਤਹਿਤ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਦੇ ਬਿਜਲੀ ਘਰ ਦੇ ਅੱਗੇ ਸ੍ਰੋਮਣੀ ਅਕਾਲੀ ਦਲ ਦੇ  ਹਲਕਾ ਇੰਚਾਰਜ ਸ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ ਬਿਜਲੀ ਦੇ ਲਗ ਰਹੇ ਕੱਟਾਂ ਅਤੇ ਪੰਜਾਬ ਸਰਕਾਰ ਦੇ ਖਿਲਾਫ ਰਜਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਸ ਅਰਵਿੰਦਰ ਸਿੰਘ ਰਸੂਲਪੁਰ ਨੇ ਕਿਹਾ ਕਿ ਜੇਕਰ ਬਿਜਲੀ ਦੇ ਇਹੀ ਹਾਲਾਤ  ਰਹੇ ਤਾਂ ਫਿਰ ਪੰਜਾਬ ਨੂੰ ਜਾਂਮ ਕਰਕੇ ਰੱਖ ਦਿੱਤਾ ਜਾਵੇਗਾ

Leave a Reply

Your email address will not be published. Required fields are marked *