July 26, 2021

Aone Punjabi

Nidar, Nipakh, Nawi Soch

ਪੰਜਾਬ ਵਿੱਚ ਅਕਾਲੀ ਬਸਪਾ ਗਠਜੋੜ ਨੂੰ ਲੈ ਕੇ ਸਿਆਸੀ ਪ੍ਰਤੀਕਰਮ ਸਾਮਣੇ ਆਣ ਲਗ ਪਏ

1 min read
ਜਿਸ ਦੀ ਕੜੀ ਵਿੱਚ ਖੰਡੂਰ ਸਾਹਿਬ ਤੋਂ ਕਾਂਗਰਸੀ ਸਾਂਸਦ ਜਸਬੀਰ ਸਿੰਘ ਗਿੱਲ ਨੇ ਕਿਹਾ ਹੈ ਕੀ ਇਹ ਡੁਬਦੇ ਨੂੰ ਤਿਨਕੇ ਦੇ ਸਹਾਰਾ ਵਾਲਾ ਗਠਜੋੜ ਹੈ ਜੋ ਕੀ ਸਤਾ ਦੇ ਲਾਲਚ ਨੂੰ ਪੂਰਾ ਕਰਨ ਦੀ ਇਕ ਨਕਾਮ ਕੌਸ਼ਿਸ਼ ਹੈ ਜਦਕਿ ਦਲਿਤਾਂ ਦੀ ਮਾਂ ਪਾਰਟੀ ਕਾਂਗਰਸ ਹੈ 


ਜਸਬੀਰ ਗਿੱਲ ਨੇ ਸੁਨੀਲ ਜਾਖੜ ਦੇ ਅਸਤੀਫੇ ਦੀ ਪੇਸ਼ਕਸ਼ ਨੂੰ ਸ਼ਲਾਘਾਯੋਗ ਦਸਦਿਆਂ ਹੋਇਆ ਕਿਹਾ ਕੀ ਪਾਰਟੀ ਏਕਤਾ ਲਈ ਅਜਿਹੇ ਕਦਮ ਖ਼ਾਸ ਹਨ


ਜਸਬੀਰ ਸਿੰਘ ਗਿੱਲ ਨੇ ਅਕਾਲੀ ਦਲ ਦੇ ਅਕਤੂਬਰ ਵਿੱਚ ਚੋਣ ਮਨੋਰਥ ਦੇ ਐਲਾਨ ਨੂੰ ਵੀ ਝੂਠ ਦਾ ਪੁਲਿੰਦਾ ਦਸਿਆ !






ਇਸੇ ਤਰਹਾਂ ਸੁਲਤਾਨਪੁਰ ਲੋਧੀ ਤੋ ਕਾਂਗਰਸੀ ਵਿਧਾਇਕ ਨੇ ਕਿਹਾ ਕੀ ਇਸ ਗਠਜੋੜ ਵਿੱਚ ਬਸਪਾ ਦੀਆਂ 20 ਸੀਟਾਂ ਵਿਚੋਂ 18 ਤੇ ਕਾਂਗਰਸ ਜੀਤੇਗੀ 


ਚੀਮਾ ਨੇ ਕਿਹਾ ਕੀ ਭਾਜਪਾ ਦੇ ਪੰਜਾਬ ਦੇ ਆਗੂ ਜੋ ਹੁਣ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਾਅਰਾ ਬੁਲੰਦ ਕਰ ਰਹੇ ਹਨ ਉਹ ਤਾਂ ਉਹ ਗੱਲ ਹੈ ਕੀ 900 ਚੂਹੇ ਖਾ ਕਰ ਬਿੱਲੀ ਹਜ ਨੂੰ ਚਲੀ ਮਤਲਬ ਹੁਣ ਚੋਣਾਂ ਨੇੜੇ ਆ ਗਈਆਂ ਹਨ ਤਾਂ 7 ਮਹੀਨਿਆਂ ਬਾਅਦ ਭਾਜਪਾ ਆਗੂਆਂ ਨੂੰ ਇਹ ਗੱਲ ਸਮਝ ਆਈ ਹੈ 


ਚੀਮਾ ਨੇ ਅਕਾਲੀ ਦਲ ਤੇ ਸੁਖਬੀਰ ਬਾਦਲ ਨੂੰ ਖੁਲੀ ਚੁਣੌਤੀ ਦਿੰਦਿਆਂ ਕਿਹਾ ਕੀ ਹੁਣ ਜਿੰਨੇ ਮਰਜ਼ੀ ਚੋਣ ਮਨੋਰਥ ਬਣਾ ਲੋ ਪਰ ਅਕਾਲੀ ਦਲ ਦੀ ਦਾਲ ਇਸ ਵਾਰ ਨਹੀਂ ਗਲਣ ਵਾਲੀ !

Leave a Reply

Your email address will not be published. Required fields are marked *