December 8, 2022

Aone Punjabi

Nidar, Nipakh, Nawi Soch

ਪੰਜਾਬ ਵਿੱਚ ਹਾਈ ਅਲਰਟ ਦੇ ਬਾਦ ਸਰਹੱਦੀ ਜਿਲਾ ਗੁਰਦਾਸਪੁਰ ਵਿੱਚ ਸਖਤ ਕੀਤੇ ਸੁਰੱਖਿਆ ਪ੍ਰਬੰਧ,,,,25 ਨਾਕੇ ,,,,,30 ਪੇਟ੍ਰੋਲਿੰਗ ਟੀਮਾਂ ਅਤੇ 30 ਟੀਮਾਂ ਪੇਂਡੂ ਇਲਾਕਿਆਂ ਵਿਚ ਕੀਤੀਆਂ ਤੈਨਾਤ ,,,,,ਸੂਚਨਾ ਦੇਣ ਲਈ 112 ਕਰੋ ਡਾਇਲ….ਐਸ.ਐਸ. ਪੀ

1 min read
….ਗੁਰਦਾਸਪੁਰ ਪੁਲਿਸ ਦੇ ਐਸ ਐਸ ਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਦੁਆਰਾ ਲਗਤਾਰ ਹੀ ਆਤੰਕੀ ਗਤੀਵਿਧੀਆਂ ਦਾ ਪਰਦਾ ਫਾਸ਼ ਕੀਤਾ ਜਾ ਰਿਹਾ ਹੈ ਅਤੇ ਬੀਤੇ ਦਿਨੀ ਤੇਲ ਦੇ ਟੈਂਕਰ ਨੂੰ ਟੀਫਿਨ ਬੰਬ ਦੇ ਨਾਲ ਉਡਾਉਣ ਦੀ ਕੋਸ਼ਿਸ਼ ਵਿੱਚ ਪਕੜੇ ਗਏ ਵਿਆਕਤੀਆ ਦੇ ਮਨਸੂਬਿਆਂ ਨੂੰ ਦੇਖਦੇ ਹੋਏ ਪੰਜਾਬ ਨੂੰ ਹਾਈ ਅਲਰਟ ਤੇ ਕੀਤਾ ਗਿਆ ਹੈ ਜਿਸਦੇ ਚਲਦੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਰਹੱਦੀ ਜਿਲਾ ਗੁਰਦਾਸਪੁਰ ਵਿੱਚ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿਤੇ ਗਏ ਹਨ ਜਿਲੇ ਨੂੰ 25 ਪੁਲਿਸ ਨਾਕਿਆ ਨਾਲ ਕਵਰ ਕੀਤਾ ਗਿਆ ਹੈ ਅਤੇ 30 ਪੇਟ੍ਰੋਲਿੰਗ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਪੇਂਡੂ ਇਲਾਕਿਆਂ ਵਿੱਚ ਵੀ 30 ਡਿਫੈਂਸ ਟੀਮਾਂ ਤੈਨਾਤ ਕਰ ਦਿਤੀਆਂ ਗਈਆਂ ਹਨ ਨਾਲ ਹੀ ਓਹਨਾ ਕਿਹਾ ਕਿ ਅਗਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਫਿਰ ਸ਼ੱਕੀ ਹਰਕਤ ਨਜਰ ਆਵੇ ਤਾਂ ਉਹ 112 ਨੰਬਰ ਡਾਇਲ ਕਰਕੇ ਪੁਲਿਸ ਨੂੰ ਇਤਲਾਹ ਦੇ ਸਕਦਾ ਹੈ 

Leave a Reply

Your email address will not be published. Required fields are marked *