August 2, 2021

Aone Punjabi

Nidar, Nipakh, Nawi Soch

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਗਿੱਦੜਬਾਹਾ ਦੇ ਤਹਿਸੀਲ ਪ੍ਰਧਾਨ ਤਰਸੇਮ ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਮਿਤੀ 02-07-2021 ਨੂੰ ਨਹਿਰੀ ਕਲੋਨੀ, ਗਿੱਦੜਬਾਹਾ ਵਿੱਖੇ ਲਗਾਤਾਰ 11ਵੇਂ ਦਿਨ ਹੜਤਾਲ ਕੀਤੀ ਗਈ।

1 min read

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਗਿੱਦੜਬਾਹਾ ਦੇ ਤਹਿਸੀਲ ਪ੍ਰਧਾਨ ਤਰਸੇਮ
ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਮਿਤੀ 02-07-2021 ਨੂੰ ਨਹਿਰੀ ਕਲੋਨੀ, ਗਿੱਦੜਬਾਹਾ
ਵਿੱਖੇ ਲਗਾਤਾਰ 11ਵੇਂ ਦਿਨ ਹੜਤਾਲ ਕੀਤੀ ਗਈ। ਜਿਸ ਵਿੱਚ ਆਗੂਆਂ ਵੱਲੋਂ ਚੱਲ ਰਹੇ
ਸੰਘਰਸ਼ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਕਿ ਜੱਥੇਬੰਦੀ ਵੱਲੋਂ ਮੁਲਾਜਮਾਂ ਦੀਆਂ ਮੰਨੀਆਂ
ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ ਲਮੇਂ ਸਮੇਂ ਤੋਂ
ਸੰਘਰਸ਼ ਕੀਤਾ ਜਾ ਰਿਹਾ ਹੈ, ਪ੍ਰੰਤੂ ਕਾਂਗਰਸ ਸਰਕਾਰ ਵੱਲੋਂ ਆਪਣੇ ਰਾਜ ਦਾ ਕਾਰਜਕਾਲ
ਲਗਪਗ ਪੂਰਾ ਕਰਨ ਦੇ ਬਾਵਜੂਦ ਵੀ ਮੁਲਾਜਮਾਂ ਦੀ ਕੋਈ ਸਾਰ ਨਹੀਂ ਲਈ ਗਈ। ਇਸ ਲਈ
ਮੁਲਾਜ਼ਮ ਜਥੇਬੰਦੀਆਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸ਼੍ਰੀ ਤਰਸੇਮ
ਸ਼ਰਮਾ, ਪ੍ਰਧਾਨ, ਪੀ.ਐੱਸ.ਐੱਮ.ਐੱਸ.ਯੂ., ਗਿੱਦੜਬਾਹਾ ਨੇ ਮੌਕੇ ਤੇ ਦੱਸਿਆ ਕਿ ਬੀਤੇ
ਕੱਲ ਮਿਤੀ 01 ਜੁਲਾਈ, 2021 ਨੂੰ ਸੂਬਾ ਪੱਧਰੀ ਕਮੇਟੀ ਦੇ ਆਗੂਆਂ ਦੀ ਸਰਕਾਰ ਦੇ ਉੱਚ
ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਸੂਬਾ ਪੱਧਰੀ ਕਮੇਟੀ ਦੇ ਆਗੂਆਂ ਵੱਲੋਂ
ਵਿਸਥਾਰ ਨਾਲ ਆਪਣੀਆਂ ਹੱਕੀ ਮੰਗਾਂ ਬਾਰੇ ਦੱਸਿਆ ਗਿਆ ਹੈ। ਸਰਕਾਰ ਦੇ ਨੁਮਾਇੰਦਿਆਂ ਨੇ
ਪੂਰੇ ਜ਼ਾਬਤੇ ਵਿੱਚ ਜਥੇਬੰਦੀ ਦੀ ਗੱਲ ਸੁਣੀ ਅਤੇ ਸਰਕਾਰ ਕੋਲ ਸਿਫਾਰਸ਼ ਕਰਨ ਦਾ ਭਰੋਸਾ
ਵੀ ਦਿੱਤਾ ਗਿਆ। ਪ੍ਰਮੁੱਖ ਸਕੱਤਰ, ਵਿੱਤ ਜੀ ਵੱਲੋਂ ਅੱਜ ਮਿਤੀ 02.07.2021 ਨੂੰ
ਬਾਅਦ ਦੁਪਹਿਰ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ
ਉਪਰੰਤ ਸੂਬਾ ਜਥੇਬੰਦੀ ਵੱਲੋਂ ਹੋਏ ਆਦੇਸ਼ਾ ਅਨੁਸਾਰ ਅਗਲਾ ਐਕਸ਼ਨ ਲਿਆ ਜਾਵੇਗਾ। ਇਸ
ਮੌਕੇ ਸਮੂਹ ਕਰਮਚਾਰੀਆਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ ਅਤੇ ਸਰਕਾਰ ਦਾ
ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਸ਼੍ਰੀ ਰੁਪਿੰਦਰ ਸਿੰਘ ਬਾਠ ਤਹਿਸੀਲ ਪ੍ਰਧਾਨ
ਪੰਜਾਬ ਰਾਜ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਦੇਵਿੰਦਰ ਬਾਂਸਲ, ਭਲਵਿੰਦਰ ਸਿੰਘ,
ਰਣਜੀਤ ਸਿੰਘ, ਗੁਰਮੀਤ ਸਿੰਘ, ਬਲਵੀਰ ਸਿੰਘ, ਜਸਵੀਰ ਕੌਰ , ਸੁਖਦੇਵ ਕੌਰ, ਰਾਜਵੀਰ

Leave a Reply

Your email address will not be published. Required fields are marked *

You may have missed