January 19, 2022

Aone Punjabi

Nidar, Nipakh, Nawi Soch

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੁਧਿਆਣਾ ਵਿੱਚ ਗਿਆਰਾਂ ਤੋਂ ਬਾਰਾਂ ਵਜੇ ਤੱਕ ਆਵਾਜਾਈ ਰੱਖੀ ਠੱਪ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੁਧਿਆਣਾ ਵਿੱਚ ਗਿਆਰਾਂ ਤੋਂ ਬਾਰਾਂ ਵਜੇ ਤੱਕ ਆਵਾਜਾਈ ਰੱਖੀ ਠੱਪ , ਪੁਲੀਸ ਨੇ ਬੈਰੀਕੇਡ ਲਗਾ ਜਿੱਥੇ ਟਰੈਫਿਕ ਨੂੰ ਰੋਕਿਆ ਉੱਥੇ ਹੀ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਲੋਕਾਂ ਲਈ ਮੋਨ ਵਰਤ ਵੀ ਰੱਖਿਆ ਗਿਆ , 

ਅੱਜ ਲੁਧਿਆਣਾ ਵਿਚ ਇਕ ਵਾਰ ਫੇਰ ਸੜਕਾਂ ਉਪਰ ਗੱਡੀਆਂ ਦੀ ਆਮਦ ਰੋਕੀ ਗਈ , ਪੰਜਾਬ ਸਰਕਾਰ ਦੁਆਰਾ ਦਿੱਤੀ ਗਈ ਹਿਦਾਇਤ ਅਨੁਸਾਰ ਸ਼ਨੀਵਾਰ ਨੂੰ 11 ਵਜੇ ਤੋਂ 12 ਵਜੇ ਤੱਕ ਮੋਨ ਵਰਤ ਰੱਖਣ ਵਾਸਤੇ ਕਿਹਾ ਗਿਆ ਸੀ , ਜਿਸ ਦੇ ਅਨੁਸਾਰ ਸਰਕਾਰ ਦਾ ਕਹਿਣਾ ਸੀ ਕਿ ਸੜਕਾਂ ਉਪਰ ਗੱਡੀਆਂ ਨਹੀਂ ਚੱਲਣਗੀਆਂ , ਜਿਸ ਦੀ ਪਾਲਣਾ ਕਰਵਾਉਣ ਵਾਸਤੇ ਲੁਧਿਆਣਾ ਪੁਲਸ ਵੱਲੋਂ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਪੁਲਿਸ ਨੇ ਘੰਟਾ ਘਰ ਚੌਂਕ ਵਿੱਚ ਬੈਰੀਗੇਟਿੰਗ ਕਰਕੇ ਜਿਥੇ ਟ੍ਰੈਫਿਕ ਨੂੰ ਰੋਕਿਆ ਉੱਥੇ ਹੀ ਜਾਨ ਗੁਆ ਚੁੱਕੇ ਲੋਕਾਂ ਦੀ ਯਾਦ ਵਿਚ ਮੋਨ ਵਰਤ ਵੀ ਰੱਖਿਆ ਗਿਆ ।
ਜੁਆਇੰਟ ਪੁਲਿਸ ਕਮਿਸ਼ਨਰ ਦੀਪਕ ਪਾਰੇਖ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅੱਜ 11 ਤੋਂ 12 ਵਜੇ ਤੱਕ ਮੋਨ ਵਰਤ ਦੀ ਪਾਲਣਾ ਕੀਤੀ ਗਈ ਹੈ , ਅਤੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ । ਜਿਥੇ ਉਨ੍ਹਾਂ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਅਤੇ ਮਾਸਕ ਆਦਿ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ । 

Leave a Reply

Your email address will not be published. Required fields are marked *