ਪੰਜਾਬ ਸਰਕਾਰ ਨੇ ਗ਼ਰੀਬਾਂ ਨੂੰ ਪੰਜ ਮਰਲੇ ਤਾ ਕੀ ਦੇਣੇ ਦਕਾਂਗਰਸੀ ਸਰਪੰਚ ਹੁਣ ਪਾਏ ਹੋਏ ਮਕਾਨ ਵੀ ਗ਼ਰੀਬਾਂ ਦੇ ਢਾਹੁਣ ਲੱਗੇ :–ਤੀਰਥ ਸਿੰਘ ਚੜਿੱਕ
1 min read

—-ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਗ਼ਰੀਬਾਂ ਨੂੰ ਪੰਜ ਪੰਜ ਮਰਲੇ ਥਾਂ ਤੇ ਜੇ ਘਰ ਬਣਾਉਣ ਦੇ ਵਾਅਦੇ ਕੀਤੇ ਗਏ ਸਨ ਇਨ੍ਹਾਂ ਵਾਅਦਿਆਂ ਦੀ ਪੋਲ ਉਸ ਵਕਤ ਖੁੱਲ੍ਹਦੀ ਨਜ਼ਰ ਆਈ ਜਦੋਂ ਮੋਗਾ ਜ਼ਿਲੇ ਦੇ ਪਿੰਡ ਚੜਿੱਕ ਦੇ ਐਸ ਸੀ ਭਾਈਚਾਰੇ ਨਾਲ ਸਬੰਧਿਤ ਪਰਿਵਾਰਾਂ ਨੇ ਪਿੰਡ ਦੇ ਸਰਪੰਚ ਗੁਰਚੈਨ ਸਿੰਘ ਲੱਕੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਬੈਂਚ ਵੱਲੋਂ ਪਿੰਡ ਦੀ ਸ਼ਾਮਲਾਟ ਵਿੱਚ ਪਿਛਲੇ 50- 55 ਸਾਲ ਤੋਂ ਘਰ ਬਣਾ ਕੇ ਬੈਠੇ ਐੱਸਸੀ ਭਾਈਚਾਰੇ ਦੇ ਲੋਕਾਂ ਦੇ ਘਰ ਜਾਣਬੁੱਝ ਕੇ ਢਾਹੇ ਜਾ ਰਹੇ ਹਨ !ਉਕਤ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕੈਪਟਨ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਤਾਂ ਪੰਜ ਪੰਜ ਮਰਲੇ ਦੇ ਪਲਾਟ ਦੇਣ ਦੀਆਂ ਗੱਲਾਂ ਕਰਦੇ ਸਨ ਪਰ ਦੂਸਰੇ ਪਾਸੇ ਤੁਹਾਡੇ ਕਾਗਰਸ਼ੀ ਸਰਪੰਚ ਜਾਣਬੱਝਕੇ ਹਲਕੇ ਦੇ ਐੱਮ ਐੱਲ ਏ ਦੀ ਸ਼ਹਿ ਤੇ ਸਾਡੇ ਗ਼ਰੀਬ ਲੋਕਾਂ ਦੇ ਮਜਦੂਰੀ ਕਰਕੇ ਬਨਾਏ ਘਰ ਢਵਾ ਰਹੇ ਹਨ ।ਇਸ ਮੌਕੇ ਪੰਜਾਬ ਦੀ ਸੱਤ ਮਜਦੂਰ ਜੱਥੇਬੰਦੀਆ ਦਾ ਆਗੂ ਉੱਕਤ ਪਰਿਵਾਰਾ ਨੂੰ ਨਾਲ ਲੈ ਕੇ ਜ਼ਿਲ੍ਹਾ ਪੰਚਾਇਤ ਅਫਸਰ ਨੂੰ ਮਿਲੇ ।