ਪੰਜਾਬ ਸਰਕਾਰ ਵੱਲੋਂ ਬਾਹਰੀ ਸੂਬਿਆਂ ਤੋਂ ਸਸਤੇ ਭਾਅ ਝੋਨਾ ਲਿਆਉਣ ਉੱਪਰ ਲਾਈ ਰੋਕ ਨੂੰ ਲੈ ਕੇ ਫੂਡ ਸਪਲਾਈ ਮਹਿਕਮੇ ਨੇ ਵੀ ਸਖਤ ਰੁਖ ਅਖਤਿਆਰ ਕਰ ਲਿਆ ਹੈ
1 min read

ਫਤਹਿਗੜ੍ਹ ਸਾਹਿਬ ਵਿਖੇ ਡੀਐਫਐਸਸੀ ਰੂਪਪ੍ਰੀਤ ਕੌਰ ਵੱਲੋਂ ਸ਼ੈਲਰ ਮਾਲਕਾਂ ਨਾਲ ਮੀਟਿੰਗ ਕਰਕੇ ਸਖਤ ਹਦਾਇਤਾਂ ਦਿੱਤੀਆਂ ਗਈਆਂ।
ਵੀਓ-1 ਡੀਐਫਐਸਸੀ ਰੂਪਪ੍ਰੀਤ ਕੌਰ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਬਾਹਰੀ ਸੂਬਿਆਂ ਤੋਂ ਝੋਨਾ ਬਿਲਕੁਲ ਵੀ ਨਾ ਖਰੀਦਿਆ ਜਾਵੇ। ਫੜੇ ਜਾਣ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਵਾਰ ਐਫਸੀਆਈ ਵੱਲੋਂ ਪੁਰਾਣੇ ਜਾਂ ਨਵੇਂ ਸਟਾਕ ਦੀ ਪਰਖ ਕਰਨ ਲਈ ਸ਼ੈਲਰਾਂ ਅੰਦਰ ਇੱਕ ਕੈਮੀਕਲ ਵੀ ਚੌਲਾਂ ਨੂੰ ਲਾਇਆ ਜਾਵੇਗਾ ਜਿਸ ਤੋਂ ਪਤਾ ਲੱਗ ਜਾਵੇਗਾ ਕਿ ਕਿਸੇ ਸ਼ੈਲਕ ਮਾਲਕ ਨੇ ਪੁਰਾਣੇ ਚੌਲ ਤਾਂ ਸ਼ੈਲਰ ਅੰਦਰ ਨਹੀਂ ਲਾਏ। ਜੇਕਰ ਕੋਈ ਵੀ ਫੜਿਆ ਗਿਆ ਤਾਂ ਕਾਰਵਾਈ ਹੋਵੇਗੀ।