ਪੰਜਾਬ ਸੂਬੇ ਵਿੱਚ ਲਗਾਤਾਰ ਵਧ ਰਹੇ ਕੋਰੂਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਜਿਥੇ ਸਰਕਾਰ ਸਖ਼ਤੀ ਅਪਣਾ ਰਹੀ ਹੈ
1 min read

ਉਥੇ ਹੀ ਕੋਰੋਨਾ ਦੀ ਵੈਕਸੀਨ ਲਗਾਉਣ ਦੀ ਮੁਹਿੰਮ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ । ਇਸੇ ਮੁਹਿੰਮ ਤਹਿਤ ਅੱਜ ਲੁਧਿਆਣਾ ਦੇ ਵਾਰਡ ਨੰਬਰ 26 ਮੁੰਡੀਆਂ ਕਲਾਂ ਵਿਖੇ ਕਰੋਨਾ ਦੀ ਵੈਕਸੀਨ ਦੇਣ ਲਈ ਇੱਕ ਖਾਸ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਆਯੋਜਨ ਕਾਂਗਰਸੀ ਆਗੂ ਹਰਦੀਪ ਮੁੰਡਿਆਂ ਦੇ ਮੁੱਖ ਦਫ਼ਤਰ ਮੁੰਡਿਆਂ 33 ਫੁੱਟਾ ਰੋਡ ਵਿਖੇ ਕੀਤਾ ਗਿਆ । ਸਿਹਤ ਵਿਭਾਗ ਦੀ ਮਦਦ ਨਾਲ ਲਗਾਏ ਗਏ ਇਸ ਕੈਂਪ ਵਿੱਚ ਵਾਰਡ ਨੰਬਰ ਛੱਬੀ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਮੁਫ਼ਤ ਵੈਕਸੀਨੇਸ਼ਨ ਲਗਾਈ ਗਈ । ਕਾਂਗਰਸੀ ਆਗੂ ਹਰਦੀਪ ਮੁੰਡਿਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੋਰੂਨਾ ਵਰਗੀ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਵਾਉਣੀ ਬਹੁਤ ਹੀ ਜ਼ਰੂਰੀ ਹੈ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਲਾਭ ਆਮ ਲੋਕਾਂ ਤੱਕ ਪਹੁੰਚ ਸਕੇ ਇਸ ਕਾਰਨ ਅਜਿਹੇ ਕੈਂਪਾਂ ਦਾ ਆਯੋਜਨ ਅੱਗੇ ਵੀ ਜਾਰੀ ਰਹੇਗਾ