ਪੰਜਾਹ ਪੰਜਾਹ ਕਿੱਲੋ ਸਮੈਕ ਦੇ ਤੋੜੇ ਬਣਾ ਕੇ ਉੱਪਰ ਲੀਡਰਾਂ ਦੀਆਂ ਫੋਟੋਆਂ ਲਾ ਕੇ ਉਨ੍ਹਾਂ ਨੂੰ ਅੱਗ ਲਾਈ ਗਈ
1 min read

ਬੀਤੇ ਦਿਨੀਂ ਹਲਕਾ ਖਡੂਰ ਸਾਹਿਬ ਦੇ ਪਿੰਡ ਚੋਹਲਾ ਸਾਹਿਬ ਦੇ ਪ੍ਰਭਜੀਤ ਸਿੰਘ ਨੂੰ 300 ਕਿਲੋਂ ਹੈਰੋਇਨ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਮਗਰੋਂ ਆਮ ਆਦਮੀ ਪਾਰਟੀ ਨੇ ਉਕਤ ਮਾਮਲੇ ਨੂੰ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਾਬਕਾ ਐੱਮ.ਪੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਰਪ੍ਰਸਤ ਅਕਾਲੀ ਦਲ ਸੰਯੁਕਤ ਨਾਲ ਜੋੜਿਆ ਸੀ ਅਤੇ ਅੱਜ ਖਡੂਰ ਸਾਹਿਬ ਦੇ ਮੇਨ ਬਜ਼ਾਰ ਵਿਚ ਰੋਸ ਮਾਰਚ ਕੱਢਕੇ ਆਪ ਆਗੂ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਵਿਧਾਇਕ ਸਿੱਕੀ, ਸਾਬਕਾ ਐੱਮ.ਪੀ ਬ੍ਰਹਮਪੁਰਾ ਤੇ ਸਾਬਕਾ ਵਿਧਾਇਕ ਰਵਿੰਦਰ ਬ੍ਰਹਮਪੁਰਾ ਦੇ ਪੁਤਲੇ ਫੂਕੇ ਗਏ।ਇਸ ਮੌਕੇ ਕੈਪਟਨ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ।ਇਸ ਮੌਕੇ ਲਾਲਪੁਰਾ ਨੇ ਕਿਹਾ ਕਿ ਜੇਕਰ ਉਕਤ ਵਿਅਕਤੀ ਗ੍ਰਿਫਤਾਰ ਨਾ ਕੀਤਾ ਜਾਂਦਾ ਤਾਂ ਪਤਾ ਨਹੀ ਕਿੰਨੀਆਂ ਮਾਵਾਂ ਦੇ ਪੁੱਤ ਨਸ਼ੇ ਦੀ ਭੇਟ ਚੜ੍ਹਨੇ ਸਨ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਉਕਤ ਮਾਮਲੇ ਦੀ ਜਾਂਚ ਤਰੁੰਤ ਸੀ.ਬੀ.ਆਈ ਨੂੰ ਸੌਂਪ ਕਿ ਸਚਾਈ ਲੋਕਾਂ ਸਾਹਮਣੇ ਪੇਸ਼ ਕਰੇ ਨਹੀ ਤਾਂ ਇਸੇ ਤਰਾਂ ਪੂਰੇ ਪੰਜਾਬ ਵਿੱਚ ਪਤੁਲੇ ਫੂਕੇ ਜਾਣਗੇ
ਰਿਪੋਰਟ ਰਵੀ ਖਹਿਰਾ, ਖਡੂਰ ਸਾਹਿਬ