September 21, 2021

Aone Punjabi

Nidar, Nipakh, Nawi Soch

ਪੰਜ ਪਿਆਰਿਆਂ ਵਾਲੇ ਬਿਆਨ ਨੂੰ ਲੈਕੇ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਫੂਕਿਆ ਹਰੀਸ਼ ਰਾਵਤ ਦਾ ਪੁਤਲਾ

1 min read




ਬੀਤੇ ਦਿਨੀਂ ਹਰੀਸ਼ ਰਾਵਤ ਵੱਲੋਂ ਨਵਜੋਤ ਸਿੰਘ ਸਿੱਧੂ ਸਮੇਤ ਚਾਰ ਹੋਰ ਪ੍ਰਧਾਨਾ ਨੂੰ ਪੰਜ ਪਿਆਰੇ ਕਹਿਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਜਿਸ ਨੂੰ ਲੈਕੇ ਪੂਰੇ ਪੰਜਾਬ ਵਿੱਚ ਹਰੀਸ਼ ਰਾਵਤ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਅੱਜ ਫਿਰੋਜ਼ਪੁਰ ਵਿੱਚ ਵੀ ਸ੍ਰੋਮਣੀ ਅਕਾਲੀ ਯੂਥ ਵੱਲੋਂ ਡੀਸੀ ਦਫਤਰ ਦੇ ਬਾਹਰ ਹਰੀਸ਼ ਰਾਵਤ ਦਾ ਨਾਅਰੇਬਾਜ਼ੀ ਕਰ ਪੁਤਲਾ ਫੂਕਿਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਯੂਥ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਨੇ ਕਿਹਾ ਕਿ ਉਹ ਹਰੀਸ਼ ਰਾਵਤ ਦੇ ਬਿਆਨ ਦੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਅਤੇ ਉਹ ਮੰਗ ਕਰਦੇ ਹਨ। ਕਿ ਜਿਸ ਤਰ੍ਹਾਂ ਬੀਤੇ ਦਿਨੀਂ ਗੁਰਦਾਸ ਮਾਨ ਤੇ ਪਰਚਾ ਦਰਜ ਕੀਤਾ ਗਿਆ ਸੀ ਉਸੇ ਤਰ੍ਹਾਂ ਅੱਜ ਹਰੀਸ਼ ਰਾਵਤ ਤੇ ਵੀ 295 ਦਾ ਪਰਚਾ ਦਰਜ ਕੀਤਾ ਜਾਵੇ।

Leave a Reply

Your email address will not be published. Required fields are marked *