October 26, 2021

Aone Punjabi

Nidar, Nipakh, Nawi Soch

ਪੱਟੀ ਵਿਚ ਨਸ਼ੇ ਦੇ ਭੇਂਟ ਚੜਿਆ ਇਕ ਹੋਰ ਨੌਜਵਾਨ

1 min read

ਐਂਕਰ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 11 ਗੁਰੂ ਨਾਨਕ ਕਾਲੋਨੀ ਦਾ ਰਹਿਣ ਵਾਲਾ ਕੁਲਸ਼ਿੰਦਰ ਸਿੰਘ ਜਿਸਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਨਾਲ ਹੋ ਗਈ ਅਤੇ ਉਸਦੀ ਮਿਰਤਕ ਦੇਹ ਵਾਰਸਾਂ ਨੂੰ ਪੱਟੀ ਦਾਣਾ ਮੰਡੀ ਨਜਦੀਕ ਪਈ ਮਿਲੀ 

ਇਸ ਮੌਕੇ ਮਿਰਤਕ ਦੇ ਪਿਤਾ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਨਸ਼ਾ ਕਰਦਾ ਸੀ ਅਤੇ ਪਿਛਲੇ 2 ਮਹੀਨੇ ਤੋਂ ਉਸਨੇ ਨਸ਼ਾ ਛੱਡਿਆ ਹੋਇਆ ਪਰ ਅੱਜ ਉਸਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਹੈ ਉਨ੍ਹਾਂ ਦੱਸਿਆ ਕਿ ਉਸਦੀ ਉਮਰ 40 ਸਾਲ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਮਨਪ੍ਰੀਤ ਕੌਰ ਅਤੇ ਇਕ ਲੜਕਾ ਇਕ ਲੜਕੀ ਛੱਡ ਗਿਆ ਹੈ 

ਇਸ ਮੌਕੇ ਇਕੱਤਰ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਉਨ੍ਹਾਂ ਕਿਹਾ ਕਿ ਨਸ਼ਾ ਵਿਕਣ ਨਾਲ ਹੀ ਨੋਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਨਹੀਂ ਦਿਖ ਰਿਹਾ 

ਮੌਕੇ ਤੇ ਪੁੱਜੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਪੱਟੀ ਦੇ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੀ ਰਿਪੋਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਜਦ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਨਸ਼ੇ ਦਾ ਟੀਕਾ ਉਸਦੇ ਕੋਲ ਪਿਆ ਹੈ ਜਿਸਦੇ ਲੱਗਣ ਨਾਲ ਮੌਤ ਹੋਈ ਹੈ ਤਾਂ ਉਨ੍ਹਾਂ ਕਿਹਾ ਕੋਈ ਨਹੀਂ ਜੋ ਵੀ ਰਿਪੋਟ ਆਵੇਗੀ ਕਾਰਵਾਈ ਕਰ ਦਿੱਤੀ ਜਾਵੇਗੀ

ਬਾਈਟ ਮਿਰਤਕ ਦਾ ਪਿਤਾ ਗੁਰਿੰਦਰ ਸਿੰਘ ਅਤੇ ਇਲਾਕਾ ਨਿਵਾਸੀ ਅਤੇ ਜਾਂਚ ਅਧਿਕਾਰੀ ਗੁਰਮੀਤ ਸਿੰਘ 

Leave a Reply

Your email address will not be published. Required fields are marked *