September 29, 2022

Aone Punjabi

Nidar, Nipakh, Nawi Soch

ਪੱਤਰਕਾਰ ਮੇਜਰ ਸਿੰਘ ਪੱਤਰਕਾਰਤਾ ਦੀ ਮਿਸਾਲ

1 min read

ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਸਾਡੇ ਸਿਪਾਹੀ ਆਪਣੀਆਂ ਜਾਨਾ ਕੁਰਬਾਨ ਕਰਦੇ ਨੇ ਅਤੇ ਦੇਸ਼ ਦੇ ਅੰਦਰ ਸਾਡੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸਮਾਜ ਨੂੰ ਸਹੀ ਸੇਂਧ ਦਿਖਾਉਣ ਵਾਲੀ ਕਲਮ ਦੇ ਸਿਪਾਹੀ ਸਾਡੇ ਪੱਤਰਕਾਰ ਹੁੰਦੇ ਹਨ ਜੋ ਆਪਣੀਆਂ ਕਲਮਾਂ ਨਾਲ ਸੱਚ ਤੇ ਪਹਿਰਾ ਦਿੰਦਿਆਂ ਸਮਾਜ ਨੂੰ ਜਾਗਰੂਕ ਅਤੇ ਚੁਸਤ ਰੱਖਦੇ ਹਨ[ ਐਵੇ ਦੇ ਹੀ ਕਲਮ ਦੇ ਯੋਧੇ ਅਤੇ ਸਿਪਾਹੀ ਸਨ ਸੀਨੀਅਰ ਪੱਤਰਕਾਰ ਸਰਦਾਰ ਮੇਜਰ ਸਿੰਘ ਜੋ 6 ਮਾਰਚ 2021 ਨੂੰ ਸਾਨੂੰ ਸਦੀਵੀ ਵਿਛੋੜਾ ਦਿੰਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ  ਅਜੀਤ ਅਖਬਾਰ ਦੇ ਸਟਾਫ ਰਿਪੋਰਟਰ ਮੇਜਰ ਸਿੰਘ ਜੋ ਚਾਰ ਦਹਾਕਿਆ ਤੋਹ ਬੜੀ ਲਗਨ ਨਾਲ ਪੱਤਰਕਾਰੀ ਦੀ ਸੇਵਾ ਕਰਦਿਆਂ ਸੱਚ ਤੇ ਪੈਰਾਂ ਦਿੰਦੇ ਰਹੇ ਮੇਜਰ ਸਿੰਘ ਮਹਿਲਪੁਰ ਦੇ ਜੰਮਪਲ ਸਨ ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਕ੍ਰਾਂਤੀਕਾਰੀ ਸੁਭਾਅ ਵਾਲੇ ਸਨ ਵਿਦਿਆਰਥੀ  ਜੀਵਨ ਵਿੱਚ ਉਹ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਰਹੇ  ਮੇਜਰ ਸਿੰਘ ਵਿਦਿਆਰਥੀਆਂ ਦੇ ਮਨਾਂ ਵਿੱਚ ਸੱਚ ਬੋਲਣ ਦਾ ਜਜਬਾ ਪੈਦਾ ਕਰਦੇ ਰਹੇ ਵਿਦਿਆਰਥੀਆਂ ਦੀ ਜਵਾਨੀ ਨੂੰ ਵਿਕਾਸ ਦੇ ਰਾਹ ਤੇ ਤੋਰਨ ਲਈ ਪ੍ਰੇਰਨਾ ਬਣੇ ਚਾਰ ਦਹਾਕੇ ਦੇ ਪੱਤਰਕਾਰੀ ਇਸ ਘਾਲਣਾ ਭਰੇ ਸਫ਼ਰ ਵਿੱਚ ਮੇਜਰ ਸਿੰਘ ਨੇ ਕਈ ਉਤਰਾਅ ਚੜਾਅ ਵੇਖੇ ਸਮਾਜ ਦੀਆਂ ਕੁਰੀਤੀਆਂ ਅਤੇ ਕਮਜ਼ੋਰੀਆਂ ਨੂੰ ਵੱਖ-ਵੱਖ ਲੇਖਾਂ ਅਤੇ ਰਿਪੋਰਟਾਂ ਦੇ ਰੂਪ ਵਿੱਚ ਉਜਾਗਰ ਕਰਦੇ ਰਹੇ ਆਪਣੀਆਂ ਸਾਧੀ ਅਤੇ ਪ੍ਰਭਾਵਸ਼ਾਲੀ ਲਿਖਣ ਸ਼ੈਲੀ ਨਾਲ ਜਨ ਸਧਾਰਨ ਦੇ ਅੰਦਰ ਸਰਕਾਰੀ ਨੀਤੀਆਂ,ਸਰਕਾਰੀ ਸੋਚ,ਸਿਆਸੀ ਸੱਚ ਤੇ ਹਾਲਾਤ ਦੀ ਹਕੀਕਤ ਬਾਰੇ ਚਾਨਣਾ ਪਾਉਂਦੇ ਰਹੇ ਮੇਜਰ ਸਿੰਘ ਦੀ ਕਲਮ ਕਦੇ ਸੱਚ ਬੋਲਣ ਤੋਂ ਦਰਦੀ ਨਹੀਂ ਸੀ ਬਲਕਿ ਸੱਚ ਨੂੰ ਤੇ ਸਹੀ ਨੂੰ ਬੇਬਾਕੀ ਨਾਲ ਲਿਖਦੀ ਸੀ

ਇਸੇ ਲਈ  ਜੇ ਉਹਨਾਂ ਨੂੰ ਪੱਤਰਕਾਰੀ ਦਾ ਪਿਤਾਮਾ ਕਹਿਆ ਜਾਇ ਤਾ ਕੁੱਝ ਗਲਤ ਨਹੀਂ ਹੋਵੇਗਾ ਪੱਤਰਕਾਰੀ ਵਿੱਚ ਉਹਨਾਂ ਦਾ ਨਾਮ ਕਲਮ ਇਕ ਪੱਖ ਦੀ ਨਹੀਂ ਸੀ ਕਿਸੇ ਦੇ ਪ੍ਰਭਾਵ ਹੇਠ ਨਹੀਂ ਸੀ ਉਹਨਾਂ ਦੀ ਪੱਤਰਕਾਰੀ ਸਿਰਫ਼ ਸੱਚ ਦਾ ਪੱਖ ਪੂਰਦੀ ਸੀ ਤੇ ਉਹ ਆਪਣੇ ਜ਼ਮੀਰ ਦੇ ਪ੍ਰਭਾਵ ਹੇਠ ਹੈ ਕੰਮ ਕਰਦਿਆਂ ਹਕੀਕਤ ਬਿਆਨ ਕਰਦੇ ਰਹੇ ਇਸ ਵੇਲੇ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਉਹਨਾਂ ਹੋਂਸਲੇ ਨਾਲ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਬਾਰੇ ਲਿਖਿਆ ਸਿੰਘੁ ਬਾਰਡਰ ਤੇ ਜਾ ਕੇ ਕਿੰਨੇ-ਕਿੰਨੇ ਦਿਨ ਆਪ ਰਿਪੋਰਟਿੰਗ ਕਰਦੇ ਰਹੇ ਘੰਟਿਆ ਬੱਧੀ ਕੰਮ ਕਰਦਿਆਂ ਉਹਨਾਂ ਦੇ ਜਿਸਮ ਤੇ ਥਕਾਵਟ ਦਾ ਪ੍ਰਭਾਵ ਨਾ ਦੇਖਣ ਨੂੰ ਮਿਲਦਾ ਕਿਉਂਕਿ ਕੰਮ ਦਾ ਜਨੂਨ ਕੰਮ ਦੀ ਮਸਤੀ ਉਹਨਾਂ ਨੂੰ ਥਕੇਂ ਨਾ ਦਿੰਦੀ ਪੰਜਾਬ ਦੇ ਪੱਖ ਦੇ ਮੁੱਦਿਆਂ ਬਾਰੇ,ਉਹਨਾਂ ਦੇ ਪਿਛੋਕੜ ਬਾਰੇ,ਉਹਨਾਂ ਦੀ ਪੂਰੀ ਪਕੜ ਸੀ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਚਲੇ ਜਾਣਾ ਪੱਤਰਕਾਰੀ ਦੀ  ਦੁਨੀਆਂ ਨੂੰ ਵੱਡਾ ਘਾਟਾ ਹੈ

Leave a Reply

Your email address will not be published. Required fields are marked *