January 19, 2022

Aone Punjabi

Nidar, Nipakh, Nawi Soch

ਫਤਿਹਗੜ੍ਹ ਚੂੜੀਆਂ ਦਾ ਨੌਜਵਾਨ ਵੀ 500 ਕਿਲੋਮੀਟਰ ਦੌੜ ਲਗਾ ਕੇ ਸਿੰਘੂ ਬਾਰਡਰ ਤੇ ਪੁੱਜੇਗਾ

ਦੇਸ਼ ਅੰਦਰ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਚਲ ਰਿਹਾ ਹੈ ਜਿਸ ਵਿਚ ਹਰੇਕ ਵਰਗ ਆਪਣਾ ਯੋਗਦਾਨ ਪਾ ਰਿਹਾ ਹੈ ਉਸ ਵਿਚ ਫਤਿਹਗੜ੍ਹ ਚੂੜੀਆਂ ਦਾ ਨੌਜਵਾਨ ਵੀ 500 ਕਿਲੋਮੀਟਰ ਦੌੜ ਲਗਾ ਕੇ ਸਿੰਘੂ ਬਾਰਡਰ ਤੇ ਪੁੱਜੇਗਾ ਅੱਜ ਇਹ ਨੌਜਵਾਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਪੁੱਜਿਆ ਜਿੱਥੇ ਸ਼ਹਿਰ ਵਾਸੀਆਂ ਨੇ ਉਸ ਨੌਜਵਾਨ ਦਾ ਭਰਵਾਂ ਸੁਆਗਤ ਕੀਤਾ ਇਸ ਮੌਕੇ ਨਗਰ ਕੌਂਸਲ ਸਰਹਿੰਦ ਦੇ ਸਾਬਕਾ ਪ੍ਰਧਾਨ ਸ਼ੇਰ ਸਿੰਘ ਨੇ ਇਸ ਨੌਜਵਾਨ ਦਾ  ਸ਼ਹਿਰ ਵਿੱਚ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਉਨ੍ਹਾਂ ਕਿਹਾ  ਕੇ  ਪੰਜਾਬ ਦੇ  ਨੌਜਵਾਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਵਿਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ  ਉਨ੍ਹਾਂ ਕਿਹਾ ਕਿ  ਰਾਜਨੀਤਿਕ ਪਾਰਟੀਆਂ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸ ਰਹੀਆਂ ਸਨ ਉਥੇ ਉਨ੍ਹਾਂ ਰਾਜਨੀਤੀ ਨੂੰ ਵੀ ਪਤਾ ਲੱਗ ਗਿਆ  ਕੀ ਪੰਜਾਬ ਦਾ ਨੌਜਵਾਨ ਨਸ਼ੇੜੀ ਨਹੀਂ ਸਗੋਂ ਸਾਰਿਆਂ ਦਾ ਸਾਥ ਦੇਣ ਵਾਲਾ ਹੈਂ
 ਇਸ ਮੌਕੇ ਰਵਿੰਦਰ ਸਿੰਘ ਨੇ ਦੱਸਿਆ ਕਿ  ਮੈਂ 500 ਕਿਲੋਮੀਟਰ ਦੌੜ ਕੇ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਜਾ ਰਿਹਾ ਹਾਂ ਇਸ ਮੌਕੇ ਉਨ੍ਹਾਂ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਸਭ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਕਿਸਾਨੀ ਬਚਾ ਸਕਾਂਗੇ ਇਸ ਮੌਕੇ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਨੇ ਵੀ ਰਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ  ਕੀਤਾ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਦੇ ਸਨ ਉਹਨਾਂ ਦੇ ਮੂੰਹ ਉੱਤੇ ਇਕ ਜ਼ੋਰਦਾਰ ਚਪੇੜ ਹੈ ਇਹ ਨੌਜਵਾਨ ਸਾਰੇ ਲੋਕਾਂ ਲਈ ਇੱਕ ਮਿਸਾਲ ਹੈ

Leave a Reply

Your email address will not be published. Required fields are marked *