December 8, 2022

Aone Punjabi

Nidar, Nipakh, Nawi Soch

ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਤੇ ਠੱਲ੍ਹ ਪਾਉਣ ਦੇ ਲਈ ਮੁਹਿੰਮ ਚਲਾਈ

1 min read

ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਤੇ ਠੱਲ੍ਹ ਪਾਉਣ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ । ਜਿਸ ਤਹਿਤ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਨ੍ਹਾਂ ਨੇ ਇੱਕ ਕਿੱਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਮਾਮਲੇ ਬਾਰੇ ਐਸਪੀ ਜਗਜੀਤ ਸਿੰਘ ਜੱਲਾ ਨੇ ਇੱਕ ਕਾਨਫਰੰਸ ਕਰਕੇ ਜਾਣਕ‍ਰੀ ਦਿੱਤੀ। 

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਪੀ ਜਗਜੀਤ ਸਿੰਘ ਜੱਲਾ ਨੇ ਦਸਿਆ ਕਿ ਪੁਲਿਸ ਨੇ ਮੁਖਬਰੀ ਦੇ ਆਧਾਰ ਤੇ ਐਂਟੀ ਨਾਰਕੋਟਿਕ ਸੈੱਲ ਨੇ ਸਮੇਤ ਆਪਣੀ ਪੁਲਿਸ ਟੀਮ ਦੇ ਕਾਰਵਾਈ ਕਰਦੇ ਹੋਏ ਮੁੱਖਬਰੀ ਦੇ ਅਧਾਰ ਤੇ ਮਨਵਿੰਦਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਧਰਮਗੜ ਥਾਣਾ ਅਮਲੋਹ ਜਿਲਾ ਫਤਹਿਗੜ੍ਹ ਸਾਹਿਬ ਅਤੇ ਹਰਦੀਪ ਸਿੰਘ ਉਰਫ ਚੀਮਾ ਪੁੱਤਰ ਗੁਰਨਾਮ ਸਿੰਘ ਵਾਸੀ ਨੂਰਪੁਰਾ ਥਾਣਾ ਅਮਲੋਹ ਜਿਲਾ ਫਤਿਹਗੜ੍ਹ ਸਾਹਿਬ ਦੇ ਕਾਰਵਾਈ ਕਰਦੇ ਹੋਏ 

ਚੰਨੀ ਕਲਾਂ ਵਿਖੇ ਨਾਕਾਬੰਦੀ ਕਰਕੇ ਮਨਵਿੰਦਰ ਸਿੰਘ ਅਤੇ ਹਰਦੀਪ ਸਿੰਘ ਦੀ ਕਾਰ ਦੀ ਚੈਕਿੰਗ ਕੀਤੀ ਗਈ। ਤਲਾਸ਼ੀ ਦੋਰਾਨ ਕਾਰ ਵਿੱਚੋ 01 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ । ਉਕਤ ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਜਿਹਨਾਂ ਤੋਂ ਪਤਾ ਕੀਤਾ ਜਾਣਾ ਹੈ ਕਿ ਇਹ ਅਫੀਮ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਕਿਸ ਏਰੀਆ ਵਿੱਚ ਸਪਲਾਈ ਕਰਦੇ ਹਨ ਇਸੇ ਤਰਾਂ ਇੰਸਪੈਕਟਰ ਗੱਬਰ ਸਿੰਘ ਇੰਚਾਰਜ CA ਸਟਾਵ ਸਰਹਿੰਦ ਨੇ ਸਮੇਤ ਆਪਣੀ ਪੁਲਿਸ ਪਾਰਟੀ ਦੇ ਕਾਰਵਾਈ ਕਰਦੇ ਹੋਏ ਯੈਸ ਬੈਂਕ ਕੋਲ ਨਾਕਾਬੰਦੀ ਦੌਰਾਨ ਮੁਖਬਰੀ ਦੇ ਅਧਾਰ ਤੇ ਸ਼ਮਸ਼ੇਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਥਾਣਾ ਕੂਮ ਕਲਾਂ ਜਿਲ੍ਹਾ ਲੁਧਿਆਣਾ ਨੂੰ ਉਸ ਦੀ ਕਾਰ ਵਿੱਚੋਂ 15 ਪੇਟੀਆਂ ਦੇਸੀ ਸ਼ਰਾਬ ਮਿਲਣ ਤੇ ਕਾਬੂ ਕੀਤਾ ਹੈ। ਜਿਸ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Leave a Reply

Your email address will not be published. Required fields are marked *