ਫਤਿਹਗੜ ਸਾਹਿਬ ਪੁਲਸ ਨੇ ਤਿੰਨ ਮਾਮਲਿਆਂ ਵਿਚ 9 ਵਿਅਕਤੀ ਕੀਤੇ ਗਿ੍ਰਫਤਾਰ
1 min read

ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਪੀ. ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਇੰਸਪੈਕਟਰ ਗੱਬਰ ਸਿੰਘ ਇੰਚਾਰਜ਼ ਸੀ.ਆਈ.ਏ. ਸਟਾਫ ਸਰਹਿੰਦ ਦੀ ਅਗਵਾਈ ਵਿਚ ਪੁਲਸ ਟੀਮ ਨੇ ਕਾਰਵਾਈ ਕਰਦੇ ਹੋਏ ਰਾਤ ਦੇ ਸਮੇਂ ਟਰੱਕ/ਕੈਂਟਰਾਂ ਨੂੰ ਘੇਰ ਕੇ ਉਨਾਂ ਦੇ ਡਰਾਇਵਰਾਂ ਦੀ ਕੁੱਟਮਾਰ ਕਰਨ ਉਪਰੰਤ ਲੱਤਾ ਬਾਂਹਾ ਬੰਨਕੇ ਸੁੰਨਸਾਨ ਜਗਾ ’ਤੇ ਸੁੱਟਕੇ ਟਰੱਕ ਕੈਂਟਰ ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ, ਜਦੋਂ ਕਿ ਦੋ ਮੈਂਬਰਾਂ ਦੀ ਭਾਲ ਜਾਰੀ ਹੈ। ਇਸ ਗਿਰੋਹ ਵਿਚ ਸ਼ਾਮਲ ਰਾਜੀਵ ਕੁਮਾਰ ਵਾਸੀ ਮੰਡੀ ਗੋਬਿੰਦਗੜ, ਸੰਜੀਵ ਕੁਮਾਰ ਵਾਸੀ ਮੰਡੀ ਗੋਬਿੰਦਗੜ, ਸੰਜੇ ਸ਼ਰਮਾ ਵਾਸੀ ਝਾਰਖੰਡ ਹਾਲ ਕਿਰਾਏਦਾਰ ਮੰਡੀ ਗੋਬਿੰਦਗੜ, ਰਵੀ ਕੁਮਾਰ ਵਾਸੀ ਖੰਨਾ, ਰਾਹੁਲ ਕੁਮਾਰ ਵਾਸੀ ਯੂ.ਪੀ ਹਾਲ ਮੰਡੀ ਗੋਬਿੰਦਗੜ ਨੂੰ ਗਿ੍ਰਫਤਾਰ ਕਰ ਲਿਆ ਗਿਆ, ਜਦੋਂ ਕਿ ਬਿੱਟੂ ਵਾਸੀ ਖੰਨਾ ਅਤੇ ਮਨੀਸ਼ ਵਾਸੀ ਮੰਡੀ ਗੋਬਿੰਦਗੜ ਦੀ ਭਾਲ ਜਾਰੀ ਹੈ। ਗਿ੍ਰਫਤਾਰ ਕੀਤੇ ਵਿਅਕਤੀਆਂ ਵਿਚੋਂ ਜਿਆਦਾਤਰ ਬਾਹਲਰੀਆਂ ਸਟੇਟਾ ਨਾਲ ਸਬੰਧਤ ਹਨ ਜੋ ਕਿ ਹੁਣ ਕਿਰਾਏ ’ਤੇ ਮੰਡੀ ਗੋਬਿੰਦਗੜ ਏਰੀਆ ਵਿਚ ਰਹਿ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਸੰਗਰੂਰ ਵਿਚ ਸੁਨਾਮ ਭਵਾਨੀਗੜ ਰੋਡ ਤੋਂ ਸਕਰੈਪ ਨਾਲ ਲੋਡਿਡ ਇਕ ਕੈਂਟਰ ਦੀ ਖੋਹ ਕੀਤੀ ਸੀ ਅਤੇ ਡਰਾਇਵਰ ਦੀ ਕੁੱਟਮਾਰ ਕਰਕੇ ਨਾਲ ਲਗਦੀ ਮੋਟਰ ’ਤੇ ਸੁੱਟ ਦਿੱਤਾ ਸੀ। ਉਨਾਂ ਦੱਸਿਆ ਕਿ ਕੈਂਟਰ ਨੂੰ ਜਾਅਲੀ ਨੰਬਰ ਲਗਾ ਕੇ ਵੇਚਣ ਲਈ ਮੰਡੀ ਗੋਬਿੰਦਗੜ ਵਿਖੇ ਆਏ ਸਨ ਜਿਥੇ ਇਸ ਕੈਂਟਰ ਨੂੰ ਸਮੇਤ ਉਕਤ ਵਿਅਕਤੀਆਂ ਦੇ ਗਿ੍ਰਫਤਾਰ ਕਰ ਲਿਆ ਗਿਆ। ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੀ ਕਾਰ, ਲੋਹਾ ਰਾਡ, ਦਾਤਰ ਅਤੇ ਡੰਡੇ ਵੀ ਬਰਾਮਦ ਕਰ ਲਏ ਗਏ ਹਨ। ਉਕਤ ਵਿਅਕਤੀਆਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ਼ ਹਨ।