April 22, 2021

Aone Punjabi

Nidar, Nipakh, Nawi Soch

ਫਿਰੋਜ਼ਪੁਰ ਦੀ ਇਕ ਫੂਡ ਕੌਰਨਰ ਦੀ ਦੁਕਾਨ ਵਿਚ ਪੁਲਸ ਵੱਲੋਂ ਕੀਤੀ ਗਈ ਛਾਪੇਮਾਰੀ! ਕਈ ਲੜਕੀਆਂ ਅਤੇ ਨੌਜਵਾਨ ਕੀਤੇ ਗਏ ਗ੍ਰਿਫ਼ਤਾਰ 

1 min read

ਫਿਰੋਜ਼ਪੁਰ ਦੇ ਹਿੰਦੂ ਗਰਲਜ਼ ਸਕੂਲ ਦੇ ਕੋਲ ਫੂਡ ਪੁਆਇੰਟ ਹੋਟਲ ਵਿਚ ਫਿਰੋਜ਼ਪੁਰ ਦੀ ਪੁਲਸ ਵੱਲੋਂ ਛਾਪੇਮਾਰੀ ਕਰਦਿਆਂ ਉਥੇ ਮੌਜੂਦ ਲੜਕੇ ਅਤੇ ਲੜਕੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਵੱਲੋਂ ਪੂਰੀ ਤਰ੍ਹਾਂ ਮੁਸਤੈਦ ਹੋਕੇ ਕੀਤੀ ਗਈ ਛਾਪੇਮਾਰੀ ਦਾ ਨਤੀਜਾ ਸੀ ਕਿ ਅੱਧੀ ਦਰਜਨ ਦੇ ਕਰੀਬ ਲੜਕੇ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪ੍ਰੰਤੂ ਨਾਬਾਲਗ ਲੜਕੀਆਂ ਇਸ ਵਿੱਚ ਸ਼ਾਮਲ ਹੋਣ ਕਾਰਨ ਪੁਲੀਸ ਵੱਲੋਂ ਉਨ੍ਹਾਂ ਦਾ ਖਿਆਲ ਰੱਖਦਿਆਂ ਸਾਰਿਆਂ ਨੂੰ ਛੱਡ ਦਿੱਤਾ ਹੈ ਗਿਆ। ਬੇਸੱਕ ਵੀਡੀਓ ਵਿੱਚ ਇਕ ਪੁਲੀਸ ਅਧਿਕਾਰੀ ਇਹ ਕਹਿ ਰਿਹਾ ਹੈ ਕਿ ਤੁਹਾਡੇ ਸ਼ਹਿਰ ਦੀ ਇੱਜ਼ਤ ਹੈ ਤੁਸੀਂ ਵੀਡੀਓ ਨਾ ਬਣਾਓ ਪ੍ਰੰਤੂ ਲੋਕ ਸਵਾਲ ਖੜ੍ਹੇ ਕਰ ਰਹੇ ਹਨ ਕਿ ਇਹ ਮਾਮਲਾ ਠੰਢੇ ਬਸਤੇ ਵਿੱਚ ਕਿਉਂ ਪਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *