ਫੈਕਟਰੀਆਂ ਵਿਚੋਂ ਭਾਰੀ ਮਾਤਰਾ ‘ਚ ਕੱਪੜਾ, ਕੰਬਲ ਤੇ ਸ਼ਾਲ ਆਦਿ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, 3 ਫਰਾਰ, 1ਖਰੀਦਾਰ ਵੀ ਕਾਬੂ
1 min read

ਲੁਧਿਆਣਾ ਪੁਲੀਸ ਨੇ ਫੈਕਟਰੀਆਂ ਵਿਚੋਂ ਭਾਰੀ ਮਾਤਰਾ ਵਿੱਚ ਕੱਪੜਾ, ਕੰਬਲ ਤੇ ਸ਼ਾਲ ਆਦਿ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦਾ ਪਰਦਾਪਾਸ਼ ਕਰਦੇ ਹੋਏ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਜਦਕਿ 3 ਮੈਂਬਰ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ। ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਚੋਂ ਖਰੀਦਦਾਰ ਵੀ ਹੈ।
ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਆਰੋਪੀ ਫੈਕਟਰੀਆਂ ਵਿਚੋਂ ਭਾਰੀ ਮਾਤਰਾ ਵਿੱਚ ਕੱਪੜਾ, ਕੰਬਲ ਅਤੇ ਸ਼ਾਲ ਆਦਿ ਚੋਰੀ ਕਰ ਕੇ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਗਿਰੋਹ ਦੇ 6 ਮੈਂਬਰ ਹਨ ਜਿਨ੍ਹਾਂ ਵਿਚੋਂ 3 ਨੂੰ ਕਾਬੂ ਕੀਤਾ ਗਿਆ ਹੈ, ਜਦਕਿ 3 ਅਜੇ ਫ਼ਰਾਰ ਹਨ। ਉਥੇ ਹੀ ਇਕ ਖਰੀਦਦਾਰ ਨੂੰ ਵੀ ਕਾਬੂ ਕੀਤਾ ਗਿਆ ਹੈ। ਫੜੇ ਗਏ ਆਰੋਪੀਆਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
: ਉਥੇ ਹੀ ਦੂਜੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਹੱਤਿਆ ਦੇ ਆਰੋਪ ‘ਚ ਕਾਬੂ ਕੀਤਾ ਹੈ ਆਰੋਪੀ ਦੀ ਪਹਿਚਾਣ ਮੁਹੰਮਦ ਸੂਲੇਮਾਨ ਦੇ ਰੂਪ ਵਿਚ ਹੋਈ ਹੈ ਜਿਸ ਨੇ ਪਿਛਲੇ ਦਿਨੀਂ ਕੁਹਾਰਾ ਨਜ਼ਦੀਕ ਖੋਖਾ ਚਲਾਉਣ ਵਾਲੇ ਸੂਰਜ ਕੁਮਾਰ ਉਪਰ ਕਾਤਲਾਨਾ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਸੂਰਜ ਕੁਮਾਰ ਜ਼ਖ਼ਮੀ ਹੋ ਗਿਆ ਸੀ ਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ ਸੀ।