ਬਟਾਲਾ ਚ ਤਕਰਾਰ ਦੌਰਾਨ ਹੋਈ ਫਾਇਰਿੰਗ , ਪੁਲਿਸ ਮਾਮਲੇ ਦੀ ਜਾਂਚ ਚ ਜੁਟੀ |
1 min read

ਬਟਾਲਾ ਦੇ ਜਲੰਧਰ ਰੋਡ ਤੇ ਸਥਿਤ ਇਕ ਕਾਰ ਮਕੈਨਿਕ ਮਨਪ੍ਰੀਤ ਸਿੰਘ ਦੇ ਵਰਕਸ਼ਾਪ ਚ ਉਸ ਦੇ ਰਿਸ਼ਤੇਦਾਰ ਅਤੇ ਗੁਆਂਢ ਰਹਿ ਰਹੇ ਕਾਰ ਵਰਕਸ਼ਾਪ ਮਲਿਕ ਵਲੋਂ ਆਪਣੇ ਸਾਥੀਆਂ ਨੂੰ ਲੈਕੇ ਹਮਲਾ ਕਰ ਦਿਤਾ ਗਿਆ ਉਥੇ ਹੀ ਮਨਪ੍ਰੀਤ ਸਿੰਘ ਅਤੇ ਉਸਦੇ ਸਾਥੀ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਹਿਲਾ ਵੀ ਇਕ ਦੋ ਵਾਰ ਗ੍ਰਾਹਕਾਂ ਨੂੰ ਲੈਕੇ ਆਪਸੀ ਮਾਮੂਲੀ ਤੂੰ ਤੂੰ ਮੈ ਹੋਈ ਸੀ ਲੇਕਿਨ ਅੱਜ ਜਦੋ ਉਹ ਆਪਣੇ ਵਰਕਸ਼ਾਪ ਚ ਆਏ ਤਾ ਕਰੀਬ 10 ਤੋਂ 15 ਨੌਜਵਾਨਾਂ ਵਲੋਂ ਉਹਨਾਂ ਤੇ ਹਮਲਾ ਕਰ ਦਿਤਾ ਗਿਆ ਅਤੇ ਉਹਨਾਂ ਲੁਕ ਕੇ ਆਪਣੀ ਜਾਨ ਬਚਾਈ ਜਦ ਕਿ ਉਹਨਾਂ ਕਿਹਾ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਵਲੋਂ ਫਾਇਰਿੰਗ ਵੀ ਕੀਤੀ ਗਈ , ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਥਾਣਾ ਸਿਟੀ ਦੇ ਇੰਚਾਰਜ ਸੁਖਇੰਦਰ ਸਿੰਘ ਮੌਕੇ ਤੇ ਪਹੁਚੇ ਅਤੇ ਉਹਨਾਂ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ , ਸੁਖਇੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਬਿਆਨ ਲੈਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |