August 8, 2022

Aone Punjabi

Nidar, Nipakh, Nawi Soch

ਬਟਾਲਾ ਪੁਲਿਸ ਨੇ ਲੁਟੇਰਾ ਗੈਂਗ ਦਾ ਕੀਤਾ ਪਰਦਾ ਫਾਸ਼ ,,,,,ਗੈਂਗ ਦੇ ਤਿੰਨ ਮੈਂਬਰ ਕੀਤੇ ਗਿਰਫ਼ਤਾਰ ,,,,,ਚੋਰੀ ਦੇ 16 ਮੋਟਰਸਾਈਕਲ ,,,2 ਕਾਰਾ ਸਮੇਤ ਸੋਨੇ ਦੇ ਗਹਿਣੇ ਵੀ ਕੀਤੇ ਬਰਾਮਦ ,,,,,,

1 min read

….ਪ੍ਰੈਸ ਵਾਰਤਾ ਦੌਰਾਨ ਐਸ ਐਸ ਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਲੁਟੇਰਾ ਗੈਂਗ ਦੇ ਪੰਜ ਮੈਂਬਰਾਂ ਵਿਚੋਂ ਤਿੰਨ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਬਾਕੀ ਦੋ ਨੂੰ ਵੀ ਜਲਦ ਗਿਰਫ਼ਤਾਰ ਕਰਨ ਦੀ ਗਲ ਕਹੀ ਜਾ ਰਹੀ ਹੈ ਓਹਨਾ ਦਸਿਆ ਕਿ ਇਸ ਗੈਂਗ ਵਿੱਚ ਤਿੰਨ ਮੈਂਬਰ ਤਰਨਤਾਰਨ ਜਿਲੇ ਨਾਲ ਸੰਬੰਧਿਤ ਹਨ ਅਤੇ ਦੋ ਮੈਂਬਰ ਗੁਰਦਾਸਪੁਰ ਜਿਲੇ ਦੇ ਰਹਿਣ ਵਾਲੇ ਹਨ ਇਹ ਗੈਂਗ ਪਿਸਤੌਲ ਦੀ ਨੋਕ ਉਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਇਹਨਾਂ ਵਲੋਂ ਕੀਤੀਆਂ ਜਵੈਲਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਨਾਲ ਕਾਰਾ ਅਤੇ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਸੀ ਇਹ ਗੈਂਗ ਦੇ ਮੈਂਬਰਾਂ ਉਤੇ ਪਹਿਲਾ ਵੀ ਦੂਸਰੇ ਜਿਲ੍ਹਿਆਂ ਵਿੱਚ ਵੀ ਕੇਸ ਦਰਜ ਹਨ ਅਤੇ ਪੁਲਿਸ ਦੇ ਦੁਆਰਾ ਕੀਤੀ ਪੁੱਛਗਿੱਛ ਵਿੱਚ ਇਹਨਾ ਨੇ ਪਹਿਲਾ ਵੀ ਕੀਤੀਆਂ ਵਾਰਦਾਤਾਂ ਨੂੰ ਕਬੂਲ ਕੀਤਾ ਹੈ ਫਿਲਹਾਲ ਇਸ ਲੁਟੇਰਾ ਗੈਂਗ ਕੋਲੋ ਚੋਰੀ ਕੀਤੇ 16 ਮੋਟਰਸਾਈਕਲ , 2 ਕਾਰਾਂ ,1 ਪਿਸਤੌਲ 32 ਬੋਰ ਸਮੇਤ ਤਿੰਨ ਜਿੰਦਾ ਕਾਰਤੂਸ ,4 ਸੋਨੇ ਦੀਆਂ ਮੁੰਦਰੀਆ ਅਤੇ 1 ਲੈਪਟਾਪ ਬਰਾਮਦ ਕੀਤਾ ਗਿਆ ਹੈ

Leave a Reply

Your email address will not be published. Required fields are marked *