January 19, 2022

Aone Punjabi

Nidar, Nipakh, Nawi Soch

ਬਲਾਤਕਾਰ ਮਾਮਲੇ ਚ ਬਰਖਾਸਤ ASI ਦਾ ਕਬੂਲਨਾਮਾ 

ਪੰਜਾਬ ਪੁਲੀਸ ਦੀ ਖ਼ਾਕੀ ਨੂੰ ਦਾਗਦਾਰ ਕਰਨ ਵਾਲੇ ਸੀ ਆਈ ਏ   ਸਟਾਫ ਦੇ ਏਐਸਆਈ ਗੁਰਵਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਚ ਭਾਵੇਂ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਹੁਣ ਵਾਇਰਲ ਹੋਈ ਵੀਡੀਓ ਵਿਚ ਉਸ ਨੇ ਕਬੂਲ ਕੀਤਾ  ਕਿ ਉਸ ਨੇ ਸ਼ਿਕਾਇਤਕਰਤਾ ਔਰਤ ਦੇ 20 ਸਾਲਾ ਬੇਟੇ ਨੂੰ 6 ਮਈ ਨੂੰ ਰਾਤ ਕਰੀਬ ਨੌੰ ਦੱਸ ਵਜੇ  ਘਰੋਂ ਚੁੱਕਿਆ ਸੀ ਅਤੇ ਇਸ ਦੌਰਾਨ ਉਸ ਨਾਲ ਇੱਕ ਹੋਰ ਥਾਣੇਦਾਰ ਗੱਬਰ ਮੌਜੂਦ ਸੀ ਜਿਸ ਵੱਲੋਂ ਸ਼ਿਕਾਇਤਕਰਤਾ ਔਰਤ ਦੇ ਘਰੋਂ ਪੈਸੇ ਵੀ ਚੁੱਕੇ ਗਏ ਸਨ  ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਬਲਾਤਕਾਰ ਮਾਮਲੇ ਵਿਚ ਸ਼ਿਕਾਇਤਕਰਤਾ ਔਰਤ ਦੇ ਬੇਟੇ ਖ਼ਿਲਾਫ਼ ਦਰਜ ਕੀਤੇ ਗਏ ਐਨ ਪੀ ਸੀ ਐਕਟ ਮਾਮਲੇ ਵਿੱਚ ਸਿੱਟ ਬਣਾ ਕੇ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ  
ਇੱਥੇ ਦੱਸਣਯੋਗ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਰਖਾਸਤ ਸੀਐਸਈ ਵੱਲੋਂ ਪੁਲਸ ਹਿਰਾਸਤ ਦੌਰਾਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਪੁਲਸ ਵਲੋਂ  ਬਰਖਾਸਤ ਏਐਸਆਈ ਖ਼ਿਲਾਫ਼ ਆਤਮਹੱਤਿਆ ਕਰਨ ਦੀ ਧਾਰਾ ਜੋੜ ਕੇ   ਜੁਰਮ ਵਿੱਚ ਵਾਧਾ ਕੀਤਾ ਗਿਆ ਸੀ  

Leave a Reply

Your email address will not be published. Required fields are marked *