ਬਹੁਜਨ ਸਮਾਜ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ ਦਾ ਫੂਕਿਆ ਪੁਤਲਾ
1 min read

ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ ਵਲੋਂ ਦੇਸ਼ ਦੇ ਸੰਵਿਧਾਨ ਵਿਰੁੱਧ ਗਲਤ ਸ਼ਬਦਾਵਲੀ ਵਰਤਣ ਤੇ ਬਹੁਜਨ ਸਮਾਜ ਪਾਰਟੀ ਵਲੋਂ ਅਜਨਾਲਾ ਦੇ ਬਾਜ਼ਾਰਾਂ ਵਿਚ ਅਨਮੋਲ ਗਗਨ ਮਾਨ ਵਿਰੁੱਧ ਨਾਰੇਬਾਜ਼ੀ ਕਰ ਪੁਤਲਾ ਫੂਕਿਆ ਗਿਆ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਰੌਬਟ ਪਸ਼ਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੇਤਾ ਵਲੋਂ ਵਲੋਂ ਸੰਵਿਧਾਨ ਵਿਰੁੱਧ ਜੋ ਸ਼ਬਦਾਵਲੀ ਬੋਲੀ ਹੈ ਉਹ ਸਰਾਸਰ ਗਲਤ ਹੈ। ਓਹਨਾਂ ਮੰਗ ਕੀਤੀ ਕਿ ਗਗਨ ਮਾਨ ਤੇ ਪਰਚਾ ਦਰਜ ਕੀਤਾ ਜਾਏ ਅਤੇ ਪਾਰਟੀ ਵਿਚੋਂ ਬਰਖਾਸਤ ਕੀਤਾ ਜਾਏ।
ਬਾਈਟ : ਰੋਬਰਟ ਪਸ਼ਿਆਂ
ਇਸ ਮੌਕੇ ਹੋਰਨਾਂ ਆਗੂਆਂ ਨੇ ਕਿਹਾ ਕਿ ਜਦੋਂ ਤਕ ਅਨਮੋਲ ਗਗਨ ਮਾਨ ਤੇ ਕਾਰਵਾਈ ਨਹੀਂ ਹੁੰਦੀ ਉਹ ਆਪਣਾ ਸ਼ੰਘਰਸ਼ ਜਾਰੀ ਰੱਖਣਗੇ।