ਬੀ ਡੀ ਪੀ ਉ ਜੰਡਿਆਲਾ ਗੁਰੂ ਸ਼੍ਰੀਮਤੀ ਜਸਬੀਰ ਕੌਰ ਦੇ ਖਿਲਾਫ ਪੱਤਰਕਾਰ ਭਾਈਚਾਰੇ ਵਲੋਂ ਵਰਦੇ ਮੀਂਹ ਵਿਚ ਵੱਡੇ ਪੱਧਰ ਤੇ ਕਾਲੀਆਂ ਪੱਟੀਆਂ ਬਣਕੇ ਦਫਤਰ ਦੇ ਬਾਹਰ ਰੋਸ ਮੁਜਾਹਰਾ ਅਤੇ ਜ਼ੋਰਦਾਰ ਨਾਅਰੇਬਾਜੀ
1 min read

ਬੀ ਡੀ ਪੀ ਉ ਜੰਡਿਆਲਾ ਗੁਰੂ ਸ਼੍ਰੀਮਤੀ ਜਸਬੀਰ ਕੌਰ ਦੇ ਖਿਲਾਫ ਪੱਤਰਕਾਰ ਭਾਈਚਾਰੇ ਵਲੋਂ ਵਰਦੇ ਮੀਂਹ ਵਿਚ ਵੱਡੇ ਪੱਧਰ ਤੇ ਕਾਲੀਆਂ ਪੱਟੀਆਂ ਬਣਕੇ ਦਫਤਰ ਦੇ ਬਾਹਰ ਰੋਸ ਮੁਜਾਹਰਾ ਅਤੇ ਜ਼ੋਰਦਾਰ ਨਾਅਰੇਬਾਜੀ ਕੀਤੀ । ਇਸ ਸਬੰਧੀ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਲਖਬੀਰ ਸਿੰਘ ਗਿੱਲ ਪ੍ਰਧਾਨ ਮਾਝਾ ਪ੍ਰੈਸ ਕਲੱਬ, ਲਖਬੀਰ ਸਿੰਘ ਭੋਲਾ ਸ਼ਹੀਦੇ ਆਜਮ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ, ਜੀਵਨ ਕੁਮਾਰ ਪੰਜਾਬ ਸਟੇਟ ਮੀਡੀਆ ਕਲੱਬ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਬੀਤੇ ਦਿਨੀ ਬੀ ਡੀ ਪੀ ਉ ਮੈਡਮ ਵਲੋਂ ਅੰਮ੍ਰਿਤਸਰ ਤੋਂ ਇਕ ਪੱਤਰਕਾਰ ਕੋਲੋ ਖਬਰ ਲਗਵਾਈ ਕਿ ਜੰਡਿਆਲਾ ਗੁਰੂ ਦੇ ਸਾਰੇ ਪੱਤਰਕਾਰ ਬਲੈਕਮੇਲਰ ਹਨ ਅਤੇ ਧਮਕੀ ਭਰੇ ਸ਼ਬਦਾਂ ਨਾਲ ਚੇਤਾਵਨੀ ਦਿੱਤੀ ਕਿ ਮੈਂ ਇਹਨਾਂ ਉੱਪਰ ਕਾਨੂੰਨੀ ਕਾਰਵਾਈ ਕਰਾਵਾਂਗੀ । ਮੈਡਮ ਦੇ ਇਸ ਬਿਆਨ ਨਾਲ ਸਾਰੇ ਪੱਤਰਕਾਰ ਭਾਈਚਾਰੇ ਵਿਚ ਰੋਸ ਦੀ ਲਹਿਰ ਦੌੜ ਗਈ । ਪ੍ਰੈਸ ਕਲੱਬ ਦੇ ਸਾਰੇ ਪ੍ਰਧਾਨਾਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਇਲਾਵਾ ਹਲਕਾ ਵਿਧਾਇਕ ਡੈਨੀ ਕੋਲੋ ਮੰਗ ਕੀਤੀ ਕਿ ਪੱਤਰਕਾਰਾਂ ਖਿਲਾਫ ਵਰਤੀ ਅਪਮਾਨਜਨਕ ਸ਼ਬਦਾਵਲੀ ਪ੍ਰਤੀ ਬੀ ਡੀ ਪੀ ਉ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਇਥੋਂ ਬਦਲੀ ਕੀਤੀ ਜਾਵੇ ਅਤੇ ਇਸਦੇ ਨਾਲ ਨਾਲ ਉਸ ਪੱਤਰਕਾਰ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਜਿਸਨੇ ਬੀ ਡੀ ਪੀ ਉ ਦੇ ਕਹਿਣ ਅਨੁਸਾਰ ਲੱਗੀ ਖਬਰ ਵਿਚ ਜੰਡਿਆਲਾ ਗੁਰੂ ਦੇ ਕਿਸੇ ਵੀ ਪੱਤਰਕਾਰ ਦਾ ਪੱਖ ਨਹੀਂ ਸੁਣਿਆ । ਵਰਿੰਦਰ ਸਿੰਘ ਮਲਹੋਤਰਾ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਉਹਨਾਂ ਨੇ ਕਿਹਾ ਕਿ ਅਗਰ 7 ਦਿਨਾਂ ਦੇ ਅੰਦਰ ਅੰਦਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਮਜਬੂਰਨ ਪੱਤਰਕਾਰ ਭਾਈਚਾਰੇ ਤੋ ਇਲਾਵਾ ਹੋਰ ਜਥੇਬੰਦੀਆਂ ਨੂੰ ਨਾਲ ਲੈਕੇ ਡੀ ਸੀ ਅੰਮ੍ਰਿਤਸਰ ਦੇ ਦਫਤਰ ਬਾਹਰ ਧਰਨਾ ਦਿੱਤਾ ਜਾਵੇਗਾ । ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀ ਦੇ ਆਗੂ ਵਰਕਰ ਆਦਿ ਪਹੁੰਚੇ ਹੋਏ ਸਨ