July 26, 2021

Aone Punjabi

Nidar, Nipakh, Nawi Soch

ਬੱਲੜਵਾਲ ਕਤਲ ਮਾਮਲੇ ਵਿਚ ਆਇਆ ਨਵਾਂ ਮੋੜ, ਪਰਿਵਾਰ ਨੇ ਕਿਹਾ ਕਿ ਚੋਣਾਂ ਦੀ ਰੰਜਿਸ਼ ਅਤੇ ਡਿਪੂ ਦੇ ਲੈਣ-ਦੇਣ ਤੋਂ ਹੋਇਆ ਕਤਲ, ਲੇਕਿਨ ਹੁਣ ਪਰਿਵਾਰ ਪ੍ਰੇਮ ਸੰਬੰਧ ਦਾ ਕਾਰਨ ਦਸਣ ਤੋਂ ਕਰ ਰਿਹਾ ਗੁਰੇਜ਼ ਕਿਹਾ ਨਾ ਮਿਲਿਆ ਇਨਸਾਫ ਤਾਂ ਲਾਸ਼ਾਂ ਸੜਕ ਤੇ ਰੱਖ ਕੇ ਕਰਾਂਗੇ ਪ੍ਰਦਰਸ਼ਨ

1 min read

ਐਂਕਰ ਜਿਲਾ ਗੁਰਦਾਸਪੁਰ ਦੇ ਪਿੰਡ ਬੱਲੜਵਾਲ ਵਿਖੇ ਰਵਿਵਾਰ ਨੂੰ ਹੋਏ ਕਤਲ ਵਿੱਚ ਨਵਾਂ ਮੋੜ ਆ ਗਿਆ ਹੈ, ਹੁਣ ਦਸਿਆ ਜਾ ਰਿਹਾ ਹੈ ਇਹ ਕਤਲ ਚੋਣਾਂ ਦੀ ਰੰਜਿਸ਼ ਕਰਕੇ ਹੋਇਆ ਹੈ, ਲੇਕਿਨ ਪਰਿਵਾਰ ਦੇ ਐਤਵਾਰ ਨੂੰ ਪ੍ਰੇਮ ਸੰਬੰਧਾਂ ਨੂੰ ਲੈਕੇ ਹੋਇਆ ਕਤਲ ਦਸਿਆ ਸੀ। ਲੇਕਿਨ ਹੁਣ ਪਰਿਵਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਐਤਵਾਰ ਨੂੰ 4 ਲੋਕਾਂ ਦਾ ਕਤਲ ਕਰ ਦਿਤਾ ਗਿਆ ਸੀ ਅਤੇ 2 ਲੋਕਾਂ ਨੂੰ ਜਖਮੀ ਹੋ ਗਏ ਸਨ, ਦਸਿਆ ਗਿਆ ਹੈ, ਕਿ ਮਰਨ ਵਾਲੇ ਪਰਿਵਾਰ ਨੇ ਚੋਣਾਂ ਲੜੀਆਂ ਸਨ ਅਤੇ ਉਹ ਹਾਰ ਗਿਆ ਸੀ, ਇਸ ਗੱਲ ਦੀ ਵੀ ਰੰਜਿਸ਼ ਵੀ ਚਲਦੀ ਆ ਰਹੀ ਹੈ, ਅੱਜ ਸੋਮਵਾਰ ਨੂੰ ਮ੍ਰਿਤਕਾਂ ਦਾ ਸਿਵਿਲ ਹਸਪਤਾਲ ਵਿਚ ਪੋਸਟਮਾਰਟਮ ਹੋ ਰਿਹਾ ਹੈ, ਮ੍ਰਿਤਕਾਂ ਦਾ ਪਰਿਵਾਰ ਨੇ ਚੇਤਾਵਨੀ ਦਿਤੀ ਹੈ ਕਿ ਅਗਰ ਮੁੱਖ ਦੋਸ਼ੀ ਨੂੰ ਗਿਰਫ਼ਤਾਰ ਨਾ ਕੀਤਾ ਗਿਆ ਤਾਂ ਓਨੀ ਦੇਰ ਤਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਦੋਨੋਂ ਪਰਿਵਾਰ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ। ਦਸ ਦਈਏ, ਕਿ ਐਤਵਾਰ ਨੂੰ ਖੇਤਾਂ ਵਿੱਚ ਮੁੰਡੇ ਦਾ ਪਰਿਵਾਰ ਪਾਣੀ ਲਗਾ ਰਿਹਾ ਸੀ, ਕਿ ਕੁੜੀ ਦੇ ਪਰਿਵਾਰ ਨੇ ਗੋਲੀ ਚਲਾਈ, ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ, ਅਤੇ ਦੋ ਲੋਕ ਗੋਲੀ ਲੱਗਣ ਨਾ ਜਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਅਮ੍ਰਿਤਸਰ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਦੂਸਰੇ ਪਾਸੇ ਪੁਲਿਸ ਨੇ ਦਸਿਆ ਕਿ ਪੁਲਿਸ ਦੀਆਂ ਟੀਮਾਂ ਅਰੋਪੀਆਂ ਨੂੰ ਗਿਰਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ।

Leave a Reply

Your email address will not be published. Required fields are marked *