September 21, 2021

Aone Punjabi

Nidar, Nipakh, Nawi Soch

ਬੱਸ ਅਤੇ ਟਰਾਲਾ ਟਰੱਕ ਦੀ ਆਹਮਣੇ ਸਾਹਮਣੇ ਹੋਈ ਭਿਆਨਕ ਟੱਕਰ ,,,,,15 ਜ਼ਖਮੀ

1 min read




ਜਿਲਾ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਮਾਰਗ ਤੇ ਪਿੰਡ ਤਿਬੜ ਦੇ ਨਜ਼ਦੀਕ ਨਿੱਜੀ ਕੰਪਨੀ ਦੀ ਬੱਸ ਅਤੇ ਟਰਾਲਾ ਟਰੱਕ ਵਿੱਚ ਆਹਮਣੇ ਸਾਹਮਣੇ ਭਿਆਨਕ ਟੱਕਰ ਹੋਣ ਕਾਰਨ ਵਾਪਰੇ ਹਾਦਸੇ ਵਿਚ ਬੱਸ ਵਿੱਚ ਸਵਾਰ ਸਵਾਰੀਆਂ ਵਿਚੋਂ 15 ਦੇ ਕਰੀਬ ਟਰਾਲਾ ਟਰੱਕ ਡਰਾਈਵਰ ਸਮੇਤ ਜ਼ਖਮੀ ਹੋ ਗਈਆਂ ,,,,ਟੱਕਰ ਇਨੀ ਭਿਆਨਕ ਸੀ ਕਿ ਬੱਸ ਦੇ ਪਰਖਚੇ ਉੱਡ ਗਏ ,,,,,,ਬੱਸ ਡਰਾਈਵਰ ਮੌਕੇ ਤੋਂ
 
ਹਾਦਸੇ ਨੂੰ ਲੈਕੇ ਹਸਪਤਾਲ ਵਿਚ ਇਲਾਜ ਅਧੀਨ ਜ਼ਖਮੀਆਂ ਨੇ ਦੱਸਿਆ ਕਿ ਬੱਸ ਗੁਰਦਾਸਪੁਰ ਤੋਂ ਸਠਿਆਲੀ ਜਾ ਰਹੀ ਸੀ ਅਤੇ ਬੱਸ ਤੇਜ਼ ਰਫਤਾਰ ਹੋਣ ਕਾਰਨ ਸੰਤੁਲਨ ਵਿਗੜਣ ਤੇ ਤਿਬੜ ਪਿੰਡ ਦੇ ਨਜ਼ਦੀਕ ਪਹੁੰਚਣ ਤੇ ਸਾਹਮਣੇ ਤੋਂ ਆ ਰਹੇ ਟਰਾਲਾ ਟਰੱਕ ਨਾਲ ਟਕਰਾ ਗਈ ਟੱਕਰ ਇਨੀ ਜਬਰਦਸਤ ਸੀ ਕਿ ਬੱਸ ਦੇ ਪਰਖਚੇ ਉਡ ਗਏ ਅਤੇ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ 
 

 
ਸਿਵਲ ਹਸਪਤਾਲ ਗੁਰਦਾਸਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਚੇਤਨਾ ਨੇ ਦਸਿਆ ਕਿ ਐਕਸੀਡੈਂਟ ਵਿੱਚ 15 ਦੇ ਕਰੀਬ ਜ਼ਖਮੀਆਂ ਦਾ ਇਲਾਜ਼ ਸਿਵਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ ਇਹਨਾਂ ਵਿਚੋਂ ਇਕ ਮਹਿਲਾ ਦੇ ਸਿਰ ਵਿਚ ਚੋਟ ਹੋਣ ਕਾਰਨ ਹਾਲਤ ਗੰਭੀਰ ਹੈ ਜ਼ਖਮੀਆਂ ਵਿੱਚ ਔਰਤਾਂ ,ਮਰਦਾਂ ਸਮੇਤ ਬੱਚੇ ਵੀ ਹਨ 
 

Leave a Reply

Your email address will not be published. Required fields are marked *