May 9, 2021

Aone Punjabi

Nidar, Nipakh, Nawi Soch

ਮਨੀਲਾ ਤੋਂ ਵਾਪਿਸ ਪਰਤੇ ਨੌਜਵਾਨ ਦੀ ਮੌਤ!

1 min read

ਪਰਿਵਾਰਕ ਮੈਂਬਰਾਂ ਦਾ ਦੋਸ਼’ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਿਆ!

ਕਰਮਜੀਤ ਕੌਰ ਪਤਨੀ ਸੁਖਵੀਰ ਸਿੰਘ ਵਾਸੀ ਵਾਰਡ ਨੰਬਰ 12 ਮੁੱਦਕੀ ਜਿਲ੍ਹਾ ਫਿਰੋਜ਼ਪੁਰ ਨੇ ਪੁਲੀਸ ਨੂੰ ਬਿਆਨ ਕਲਮਬੰਦ ਕਰਵਾ ਕੇ ਦੱਸਿਆ ਹੈ ਕਿ ਉਸ ਦਾ ਲੜਕਾ ਇਦਰਜੀਤ ਸਿੰਘ (32) ਦੋ ਦਿਨ ਪਹਿਲਾਂ ਮਨੀਲਾ ਤੋਂ ਉਹਨਾਂ ਨੂੰ ਮਿਲਣ ਲਈ ਘਰ ਆਇਆ ਸੀ।

ਜਿਸ ਨੂੰ ਦੋਸ਼ੀ ਗਗਨਦੀਪ ਸਿੰਘ ਸਾਡੇ ਘਰ ਆਇਆ ਅਤੇ ਮੇਰੇ ਬੇਟੇ ਨੂੰ ਨਾਲ ਲੈ ਗਿਆ ।

ਮਨੀਲਾ ਤੋਂ ਪਰਤੇ ਮ੍ਰਿਤਕ ਨੌਜਵਾਨ ਦੀ ਮਾਂ ਨੇ ਦੋਸ਼ ਲਾਉਂਦਿਆ ਦੱਸਿਆ ਕਿ ਉਸ ਦੇ ਲੜਕੇ ਨੂੰ ਨਸ਼ੀਲੇ ਜਹਿਰੀਲੇ ਟੀਕੇ ਦੀ ਓਵਰਡੋਜ਼ ਦੇ ਕੇ ਉਸ ਨੂੰ ਮੌਤ ਦੇ ਘਾਤ ਉਤਾਰ ਦਿੱਤਾ ।ਪੁਲੀਸ ਵੱਲੋਂ ਮ੍ਰਿਤਕ ਨੌਜਵਾਨ ਦੇ ਬਿਆਨਾਂ ਦੇ ਅਧਾਰ ‘ਤੇ ਦੋਸ਼ੀ ਗਗਨਦੀਪ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304 ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ।

ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਮਾਮੇ ਨੇ ਇਸ ਮੌਤ ਦਾ ਦੋਸ਼ੀ ਸਰਕਾਰਾਂ ਨੂੰ ਵੀ ਦੱਸਿਆ ਹੈ।ਉਹਨਾਂ ਕਿਹਾ ਕਿ ਪੰਜਾਬ ਚ ਨਸ਼ੇ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਲਈ ਸਿੱਧਾ ਸਾਡੀਆਂ ਸਰਕਾਰਾਂ ਜਿੰਮੇਵਾਰ ਹਨ!ਕਿਉਂਕਿ ਸਰਕਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਨਸ਼ਾ ਪਾਕਿਸਤਾਨ ਤੋਂ  ਭਾਰਤ ਨਹੀਂ ਆ ਸਕਦਾ।

ਉਨ੍ਹਾਂ ਕਿਹਾ ਕਿ ਨਸ਼ੇ ਦੇ ਸੁਦਾਗਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਤਾਂ ਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ,ਨਹੀਂ ਤਾਂ ਇਸੇ ਤਰ੍ਹਾਂ ਹੀ ਨਸ਼ੇ  ਨਾਲ ਮੌਤਾਂ ਹੁੰਦੀਆਂ ਰਹਿਣਗੀਆਂ।

Leave a Reply

Your email address will not be published. Required fields are marked *