ਮਾਂ ਤੇ ਲੱਗੇ ਅਪਣੀ ਬੱਚੀਆ ਨੂੰ ਜ਼ਹਿਰ ਦੇਣ ਦੇ ਅਰੋਪ
1 min read

ਫਿਲੌਰ ਦੇ ਮੁਹਲਾ ਰਿਸ਼ਿ ਨਗਰ ਵਿੱਚ ਰਹਿਣ ਵਾਲੀ ਇੱਕ ਮਹਿਲਾ ਤੇ ਆਪਣੀਆਂ ਹੀ ਧੀਆਂ ਨੂੰ ਜਹਰ ਦੇਣ ਦੇ ਅਰੋਪ ਲੱਗੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਅਰੋਪੀ ਦੇ ਸੋਹਰਾ ਗਿਆਨ ਚੰਦ ਨੇ ਦੱਸਿਆ ਕਿ ਉਸਦਾ ਬੇਟਾ ਜੋ ਆਰਜੀ ਤੋਰ ਤੇ ਨਗਰ ਕੌਂਸਲ ਫਿਲੌਰ ਵਿਖੇ ਕੰਮ ਕਰਦਾ ਸੀ ਉਸ ਦੀ 15 ਜੁਨ 2021 ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਿਸ ਤੋ ਬਾਦ ਘਰ ਵਿਚੱ ਕਲੇਸ਼ ਰਹਣ ਲੱਗਾ ਲੜਕੀ ਦੇ ਪੇਕੇ ਪਰਿਵਾਰ ਵਾਲੇ ਕਹਣ ਲੱਗੇ ਕਿ ਲੜਕੀ ਨੂੰ ਮ੍ਰਿਤਕ ਛੋਟੇ ਭਰਾ ਨਾਲ ਵਿਆਹ ਦਿਉ, ਕੱਲ ਜਦੋ ਲੜਕੀ ਦੇ ਸੱਸ ਤੇ ਸੋਹਰਾ ਕਿਸੇ ਕੰਮ ਜੰਲਧਰ ਗਏ ਸੀ ਉਥੇ ਉਨਾ ਨੂੰ ਫ਼ੋਨ ਆਇਆ ਕੀ ਉਨ੍ਹਾਂ ਦੀਆਂ ਦੋਵੇਂ ਪੋਤੀਆ ਨੇ ਜਹਰ ਖਾ ਲਿਆ ਜਿਸ ਤੋ ਬਾਦ ਇੱਕ ਲੜਕੀ ਦੀ ਮੋਤ ਹੋ ਗਈ ਤੇ ਦੂਜੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚੱ ਜੇਰੇ ਇਲਾਜ ਹੈ, ਦੂਜੇ ਪਾਸੇ ਛੋਟੀ ਲੜਕੀ ਦੀ ਵਿਡੀਉ ਵਾਇਰਲ ਹੋ ਰਹੀ ਹੈ ਜਿਸ ਵਿਚੱ ਉਹ ਅਪਣੀ ਮਾ ਤੇ ਉਸ ਨੂੰ ਦਵਾਈ ਖਿਲ਼ਾਣ ਦੇ ਅਰੋਪ ਲਗਾ ਰਹੀ ਹੈ ਤੇ ਦੁਸਰੀ ਵਿਡੀਉ ਵਿਚੱ ਚਾਚੀ ਤੇ ਅਰੋਪ ਲਗਾ ਰਹੀ ਹੈ ਪੁਲੀਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।