ਮਾਫੀਆ ਚ ਸ਼ਾਮਲ MLAਦਰਸ਼ਨ ਸਿੰਘ ਬਰਾਡ਼ ਅਤੇ ਉਸਦੇ ਪੁੱਤਰ ਕੰਵਲਜੀਤ ਬਰਾੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰੇਤ ਗੁਰਜੰਟ ਸਿੰਘ ਨਾ ਜਨਤਕ ਕਰਨ ਤੋਂ ਬਾਅਦ
1 min read

ਜਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ਵਿੱਚ ਐਮ ਐਲ ਏ ਅਤੇ ਉਸ ਦੇ ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਅਕਾਲੀ ਦਲ ਨੇ ਲਗਾਇਆ ਸੀ ਧਰਨਾ ਧਰਨੇ ਚ ਸ਼ਾਮਲ ਵਿਅਕਤੀਆਂ ਤੇ ਬਾਘਾਪੁਰਾਣਾ ਪੁਲਸ ਨੇ ਕੀਤਾ ਮਾਮਲਾ ਦਰਜ
ਬਾਘਾਪੁਰਾਣਾ ਪੁਲਿਸ ਨੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ,ਗੁਰਜੰਟ ਸਿੰਘ ਭੁੱਟੋ ਸਰਕਲ ਪ੍ਰਧਾਨ ਸਮੇਤ 23 ਅਕਾਲੀ ਵਰਕਰ ਤੇ ਬਾਈ ਨੇਮ ਤੋ 150ਹੋਰ ਲੋਕਾ ਤੇ ਕੀਤਾ ਮਾਮਲਾ ਦਰਜ
ਐਂਕਰ ਲਿੰਕ
ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਵੱਲੋਂ ਕੁਝ ਥਾਵਾਂ ਤੇ ਮਾਈਨਿੰਗ ਨੂੰ ਲੈ ਕੇ ਜੋ ਛਾਪੇਮਾਰੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਬਾਘਾਪੁਰਾਣਾ ਦੇ ਐਮ ਐਲ ਏ ਦਰਸ਼ਨ ਸਿੰਘ ਬਰਾੜ ਅਤੇ ਉਸ ਦੇ ਦੋ ਸਪੁੱਤਰ ਕਮਲਜੀਤ ਸਿੰਘ ਅਤੇ ਗੁਰਜੰਟ ਸਿੰਘ ਦਾ ਨਾਮ ਨਸ਼ਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ਵਿੱਚ ਵਰਕਰਾਂ ਵੱਲੋਂ ਬਾਘਾਪੁਰਾਣਾ ਦੇ ਮੇਨ ਚੌਕ ਵਿਚ ਧਰਨੇ ਦੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਉਸ ਦੇ ਸਪੁੱਤਰਾਂ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਮੰਗ ਕਰ ਰਹੇ ਸਨ ।ਪਰ ਬਾਘਾਪੁਰਾਣਾ ਪੁਲਸ ਵੱਲੋਂ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਉਸਦੇ ਪੁੱਤਰਾਂ ਤੇ ਮਾਮਲਾ ਦਰਜ ਕਰਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ,ਗੁਰਜੰਟ ਸਿੰਘ ਭੁੱਟੋ ਸਰਕਲ ਪ੍ਰਧਾਨ ,ਸਮੇਤ 22 ਹੋਰ ਬਾਈ ਨੇਮ ਵਿਆਕਤੀਆ ਤੋ ਇਲਾਵਾ 150ਹੋਰ ਅਕਾਲੀ ਵਰਕਰਾ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਬਾਘਾਪੁਰਾਣਾ ਪੁਲਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੇ ਵਰਕਰਾਂ ਤੇ ਕੀਤੇ ਮਾਮਲੇ ਰੱਦ ਨਾ ਕੀਤੇ ਤਾਂ ਉਹ ਇਸ ਤੋਂ ਬਾਅਦ ਨਵੀਂ ਰੂਪਰੇਖਾ ਉਲੀਕ ਕੇ ਲਗਾਤਾਰ ਧਰਨੇ ਲਗਾਉਣਗੇ ਬੇਸ਼ੱਕ ਜਿੰਨੇ ਮਰਜ਼ੀ ਮਾਮਲੇ ਦਰਜ ।ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਵਿਗੜਦੇ ਹਨ ਤਾਂ ਇਸ ਦਾ ਖਮਿਆਜ਼ਾ ਵੀ ਬਾਘਾਪੁਰਾਣਾ ਪੁਲਸ ਨੂੰ ਭੁਗਤਣਾ ਪਵੇਗਾ ।