December 1, 2022

Aone Punjabi

Nidar, Nipakh, Nawi Soch

ਮਾਮਲਾ ਫਿਲਮ ਐਕਟਰ ਅਜੇ ਦੇਵਗਣ ਨੂੰ ਵੰਗਾਰਨ ਦਾ ਰਾਏਕੋਟ ਦੇ ਦਲੇਰ ਨੌਜਵਾਨ ਰਾਜਦੀਪ ਸਿੰਘ ਖਾਲਸਾ ‘ਤੇ ਮਾਣ ਮਹਿਸੂਸ ਕਰ ਰਿਹਾ ਉਸਦਾ ਪਰਵਾਰ

1 min read

ਦਿੱਲੀ ਦੀਆਂ ਸਰਹੱਦਾਂ ‘ਤੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਪ੍ਰਤੀ ਹਰ ਇਕ ਵਰਗ ਦੇ ਵਿਚ ਭਾਵਨਾਵਾਂ ਪੈਦਾ ਹੋਈਆਂ ਹਨ। ਇਸ ਸੰਘਰਸ਼ ਵਿੱਚ ਜਿੱਥੇ ਕਿਸਾਨ ਭਾਈਚਾਰਾ ਮੋਹਰੀ ਭੂਮਿਕਾ ਨਿਭਾ ਰਿਹਾ ਹੈ, ਉਥੇ ਮਜ਼ਦੂਰ ਵਰਗ ਵੀ ਇਸ ਕਿਸਾਨੀ ਮੋਰਚੇ ਦੀ ਡਟਵੀਂ ਹਮਾਇਤ ਕਰ ਰਿਹਾ। ਜਿਸ ਤਹਿਤ ਲੋਕਾਂ ਵਿੱਚ ਖ਼ਾਸਕਰ ਬੇਜ਼ਮੀਨੇ ਆਪਣੀ ਜ਼ਮੀਰ ਦੇ ਚੱਲਦੇ ਹਰ ਤਰੀਕੇ ਨਾਲ ਇਸ ਕਿਸਾਨੀ ਸੰਘਰਸ਼ ਦਾ ਸ਼ਮੂਲੀਅਤ ਕਰ ਰਹੇ ਹਨ। ਅਜਿਹਾ ਹੀ ਪ੍ਰਗਟਾਵਾ ਕੀਤਾ ਹੈ ਰਾਏਕੋਟ ਦੇ ਵਸਨੀਕ ਨੌਜਵਾਨ ਰਾਜਦੀਪ ਸਿੰਘ ਖ਼ਾਲਸਾ ਨੇ ਜਿਨ੍ਹਾਂ ਇਕ ਦਿੱਗਜ ਫਿਲਮ ਕਲਾਕਾਰ ਅਜੈ ਦੇਵਗਣ ਦੀ ਗੱਡੀ ਨੂੰ ਜਿੱਥੇ ਲਾਹਨਤਾਂ ਪਾਈਆਂ, ਉੱਥੇ ਹੀ ਉਸ ਨੂੰ ਸਿੱਖੀ ਬਾਣੇ ਵਿੱਚ ਫ਼ਿਲਮਾਂ ਕਰਕੇ ਕਰੋੜਾਂ ਰੁਪਏ ਕਮਾਉਣ ਉਪਰੰਤ ਕਿਸਾਨੀ ਦੇ ਹੱਕ ‘ਚ ਗੱਲ ਨਾ ਕਰਨ ਖ਼ਿਲਾਫ਼ ਵੰਗਾਰਿਆ, ਜਦਕਿ ਰਾਜਦੀਪ ਦੇ ਪਰਿਵਾਰ ਵਿੱਚ ਉਸ ਦੀ ਮਾਤਾ, ਦੋਵੇ ਭੈਣਾਂ ਅਤੇ ਇਕ ਭਰਾ ਉਸ ਦੀ ਇਸ ਦਲੇਰੀ ‘ਤੇ ਫਖ਼ਰ ਮਹਿਸੂਸ ਕਰ ਰਿਹਾ ਹਾਲਾਂਕਿ ਜਦੋਂ ਇਸ ਘਟਨਾ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਗ਼ਰੀਬ ਤੇ ਮਿਹਨਤਕਸ਼ ਪਰਿਵਾਰ ਕਾਫੀ ਡਰ ਗਿਆ ਅਤੇ ਕਾਫੀ ਦਹਿਸ਼ਤ ਵਿਚ ਰਹਿ ਗਿਆ ਪ੍ਰੰਤੂ ਬਾਅਦ ਵਿੱਚ ਸ਼੍ਰੋਮਣੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਰਾਜਦੀਪ ਦੇ ਮਾਲਕ ਕਾਰੋਬਾਰੀ ਵੱਲੋਂ ਉਸ ਦੀ ਮੱਦਦ ਕਰਨ ਅਤੇ ਸ਼ਾਮ ਨੂੰ ਹੀ ਉਹਦੀ ਜ਼ਮਾਨਤ ਕਰਵਾਉਣ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ, ਜਦਕਿ ਮਾਤਾ ਨੂੰ ਸਕੂਨ ਤਾਂ ਆਪਣੇ ਪੁੱਤਰ ਨਾਲ ਫੋਨ ‘ਤੇ ਗੱਲ ਕਰਨ ਉਪਰੰਤ ਹੀ ਮਿਲਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਦੀਪ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਉਨ੍ਹਾਂ ਕੋਲ ਜ਼ਮੀਨ ਨਹੀਂ ਪਰ ਜ਼ਮੀਰ ਜਰੂਰ ਹੈ ਉਹ ਗ਼ਰੀਬ ਤੇ ਮਿਹਨਤਕਸ਼ ਹੋਣ ਹਨ ਅਤੇ ਕਿਰਾਏ ਦੇ ਉਪਰ ਰਹਿਣ ਦੇ ਬਾਵਜੂਦ ਇਸ ਕਿਸਾਨੀ ਸੰਘਰਸ਼ ਦਾ ਡਟ ਕੇ ਹਮਾਇਤ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜਦੀਪ ਪਿਛਲੇ 6-7 ਸਾਲਾਂ ਤੋਂ ਡਰਾਇਵਰੀ ਦੇ ਕਿੱਤੇ ਨਾਲ ਜੁੜਿਆ ਹੋਇਆ, ਜਦਕਿ ਉਹ ਚਾਰ ਕੁ ਸਾਲ ਪਹਿਲਾਂ ਹੀ ਉਸ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਪਿਛਲੇ ਦੋ ਸਾਲਾਂ ਤੋਂ ਉਸ ਨੇ ਸਿੱਖੀ ਨਿਹੰਗ ਬਾਣੇ ਨੂੰ ਧਾਰਨ ਕੀਤਾ ਹੋਇਆ, ਰਾਜਦੀਪ ਸਿੰਘ ਖ਼ਾਲਸਾ ਸੁਭਾਅ ਪੱਖੋਂ ਬਹੁਤ ਹੀ ਨਰਮ ਸੁਭਾਅ ਦਾ ਮਾਲਕ ਹੈ ਕਦੇ ਵੀ ਕਿਸੇ ਨਾਲ ਜ਼ਿਆਦਤੀ ਨਾ ਆਪ ਕਰਦਾ ਹੈ ਅਤੇ ਨਾ ਹੀ ਕਿਸੇ ਵੱਲੋਂ ਕੀਤੀ ਜ਼ਿਆਦਤੀ ਨੂੰ ਬਰਦਾਸ਼ਤ ਕਰਦਾ। ਇਸੇ ਤਹਿਤ ਹੀ ਕਿਸਾਨੀ ਸੰਘਰਸ਼ ਤੋਂ ਪ੍ਰਭਾਵਤ ਹੋ ਕੇ ਉਸ ਦੇ ਫਿਲਮ ਐਕਟਰ ਅਜੇ ਦੇਵਗਨ ਨੂੰ ਵੰਗਾਰਿਆ, ਬਲਕਿ ਉਹ ਪਿਛਲੇ ਦਿੱਲੀ ਮੋਰਚੇ ਉੱਪਰ ਵੀ ਜਾਣਾ ਚਾਹੁੰਦਾ ਸੀ ਪ੍ਰੰਤੂ ਕੰਮ ਘਰ ਦੀਆਂ ਮਜਬੂਰੀਆਂ ਕਾਰਨ ਉਹ ਜਾ ਨਹੀਂ ਸਕਿਆ। ਕਿਸਾਨੀ ਸੰਘਰਸ਼ ਦੇ ਸਮਰਥਨ ਦੀ ਭਾਵਨਾ ਤਹਿਤ ਇਕ ਗ਼ਰੀਬ ਨੌਜਵਾਨ ਵੱਲੋਂ ਬਹੁਤ ਵੱਡੇ ਫ਼ਿਲਮ ਕਲਾਕਾਰ ਨੂੰ ਵੰਗਾਰਿਆ ਅਤੇ ਹੁਣ ਲੋੜ ਹੈ ਕਿਸਾਨ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਨੂੰ ਇਸ ਤਰ੍ਹਾਂ ਦੇ ਗ਼ਰੀਬ, ਜੁਝਾਰ ਤੇ ਹਿੰਮਤੀ ਨੌਜਵਾਨ ਦੀ ਬਾਂਹ ਫੜਨ ਦੀ ਤਾਂ ਜੋ ਉਹ ਆਰਥਿਕ ਤੰਗੀ ਉਨ੍ਹਾਂ ਲਈ ਕੋਈ ਮੁਮੁਸੀਬਤ ਖੜ੍ਹੀ ਨਾ ਕਰ ਦੇਵੇ।

Leave a Reply

Your email address will not be published. Required fields are marked *