ਮਿਊਸ਼ਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸਦੇ ਤੇ ਮੰਗਾਂ ਨੂੰ ਲੈ ਕੇ ਇੱਕ ਮਹੀਨੇ ਤੋ ਸਫਾਈ ਸੇਵਕ ਯੂਨੀਅਨ ਹੜਤਾਲ ਦੇ ਚੱਲ ਰਹੀ ਹੈ,ਸਫਾਈ ਸੇਵਕਾ 13 ਮਈ ਤੋ
1 min read

ਪੰਜਾਬ ਭਰ ਦੇ ਸਫਾਈ ਸੇਵਕਾ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਣ ਲਈ ਸੰਘਰਸ ਕਰ ਰਹੇ ਹਨ, ਸਬ ਡਵੀਜਨ ਤਲਵੰਡੀ ਸਾਬੋ ਦੇ ਨਗਰ ਪੰਚਾਇਤ ਅਤੇ ਮੋੜ ਦੇ ਨਗਰ ਕੋਸਲ ਦਫਤਰ ਵਿਖੇ 13 ਮਈ ਤੋ ਸਫਾਈ ਸੇਵਕ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸਨ ਕਰ ਰਹੇ,ਇੱਕ ਮਹੀਨੇ ਦਾ ਸਮਾਂ ਹੋਣ ਤੋ ਬਾਅਦ ਕੋਈ ਵੀ ਸਰਕਾਰ ਨੇ ਇਹਨਾਂ ਦਾ ਸੰਘਰਸ ਖਤਮ ਕਰਵਾਉਣ ਜਾਂ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ ਤੇ ਹੁਣ ਸਫਾਈ ਸੇਵਕਾ ਨੇ 15 ਜੂਨ ਨੂੰ ਮੁੱਖ ਮੰਤਰੀ ਦੇ ਸਹਿਰ ਪਟਿਆਲਾ ਵਿਖੇ ਪ੍ਰਦਰਸਨ ਕਰਨ ਦਾ ਐਲਾਨ ਕਰ ਦਿੱਤਾ ਹੈ, ਪ੍ਰਦਰਸਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਗਪੀਆਂ ਦੀ ਸਰਕਾਰ ਹੈ ਜਿੰਨਾ 2017 ਚੋਣਾਂ ਸਮੇ ਬਹੁਤ ਸਾਰੇ ਵਾਅਦੇ ਕੀਤੇ ਪਰ ਕੋਈ ਵਾਅਦਾ ਪੂਰਾ ਨਹੀ ਕੀਤਾ,ਪ੍ਰਦਰਸਨਕਾਰੀਆਂ ਨੇ ਕਿਹਾ ਕਿ ਸਫਾਈ ਸੇਵਕਾ ਨੇ ਸਿਰ ਤੇ ਕਫਨ ਬੰਨ ਕੇ ਚੱਲ ਪਏ ਹਨ ਜਿੰਨਾ ਸਮਾਂ ਉਹਨਾਂ ਦੀਆਂ ਮੰਗਾ ਪੂਰੀਆਂ ਨਹੀ ਕੀਤੀਆਂ ਜਾਦੀਆਂ ਸੰਘਰਸ ਜਾਰੀ ਰਹੇਗਾ