August 4, 2021

Aone Punjabi

Nidar, Nipakh, Nawi Soch

ਮੋਗਾ ਦੇ ਪਿੰਡ ਮਾਣੂੰਕੇ ਵਿਚ ਦੋ ਔਰਤਾਂ ਤੇ ਚਲਾਈ ਗੋਲੀ –ਇਕ ਗੰਭੀਰ ਜ਼ਖ਼ਮੀ ਦੂਸਰੀ ਨੇ ਮੈਡੀਕਲ ਹਸਪਤਾਲ ਫ਼ਰੀਦਕੋਟ ਚ ਜਾ ਕੇ ਤੋੜਿਆ ਦਮ

1 min read

ਜ਼ਿਲ੍ਹਾ ਮੋਗਾ ਦੇ ਪਿੰਡ ਮਾਣੂੰਕੇ  ਦੇ ਬੱਸ ਅੱਡੇ ਤੇ ਗੋਲੀ ਚੱਲਣ ਨਾਲ ਅੋਰਤ ਦੇ ਜ਼ਖ਼ਮੀ ਹੋਣ ਦੀ ਖ਼ਬਰ  ਜ਼ਿਲ੍ਹੇ ਦੇ ਪਿੰਡ ਮਾਣੂੰਕੇ  ਦੇ ਬੱਸ ਅੱਡੇ ਉੱਪਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਆਲਟੋ ਸਵਾਰ ਨੇ ਆਪਣੀ ਹੀ ਗੱਡੀ ਦੇ ਵਿਚ ਨਾਲ ਜਾ ਰਹੀਆਂ  ਦੋ ਅੋਰਤਾ  ਨੂੰ ਗੋਲੀ ਮਾਰ ਦਿੱਤੀ ਅਤੇ ਐਨ ਸੜਕ ਦੇ ਵਿਚਕਾਰ ਸੁੱਟ ਕੇ ਨਿਹਾਲ ਸਿੰਘ ਵਾਲੇ ਵੱਲ ਨੂੰ ਫ਼ਰਾਰ ਹੋ ਗਿਆ ਜ਼ਖ਼ਮੀ ਹੋਈਆਂ ਦੋਵਾਂ ਲੜਕੀਆਂ ਦੀਆਂ  ਚੀਕਾਂ ਸੁਣ ਕੇ ਆਸ ਪਾਸ ਦੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੂੰ ਕਿਸੇ ਹੋਰ ਗੱਡੀ ਦੇ ਵਿੱਚ ਨਿਹਾਲ ਸਿੰਘ ਵਾਲਾ ਦੇ ਸਿਵਲ ਹਸਪਤਾਲ ਵਿਚ ਭੇਜਿਆ ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ  ਡਾਕਟਰਾਂ ਨੇ  ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਚ ਰੈਫਰ ਕਰ ਦਿੱਤਾ ਇਸ ਮੌਕੇਇਸ ਮੌਕੇ ਤੇ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿੱਚ ਤਾਇਨਾਤ ਡਾਕਟਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਾਣੂੰਕੇ ਪਿੰਡ ਵਿੱਚ ਗੋਲੀ ਚੱਲਣ ਕਾਰਨ ਦੋ ਔਰਤਾਂ ਗੰਭੀਰ ਰੂਪ ਵਿਚ ਜ਼ਖਮੀ ਹੋਣ ਉਪਰੰਤ ਹਸਪਤਾਲ ਨਿਹਾਲ ਸਿੰਘ ਵਾਲਾ ਲਿਅਾਂਦੀਅਾਂ ਗੲੀਅਾਂ ਸਨ  ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ  ।—ਪੀੜਤ ਔਰਤਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਚ ਇਹ ਵੀ ਪਤਾ ਚੱਲਿਆ ਹੈ ਕਿ ਦੋਨੋਂ ਔਰਤਾਂ ਨੂੰ ਮੈਡੀਕਲ ਹਸਪਤਾਲ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਸੀ ਜਿੱਥੇ  ਪਹੁੰਚਦਿਆਂ ਇਕ ਮ੍ਰਿਤਕ ਔਰਤ ਦੀ ਮੌਤ ਹੋ ਗਈ  ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਵਿਚ ਜੁੱਟ ਗਈ ਹੈ  ।

Leave a Reply

Your email address will not be published. Required fields are marked *