September 21, 2021

Aone Punjabi

Nidar, Nipakh, Nawi Soch

ਮੋਗਾ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਤੇ ਦਿਨੀ ਬੱਸ ਹਾਸਦੇ ਚ ਹੋਏ ਜ਼ਖਮੀ ਵਿਅਕਤੀਆਂ ਦਾ ਜਾਣਿਆ ਹਾਲ

1 min read

ਬੀਤੇ ਦਿਨੀਂ ਮੋਗਾ ਦੇ ਪਿੰਡ ਲੁਹਾਰਾ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਹੋਈ ਜ਼ਖ਼ਮੀਆਂ ਵਿਅਕਤੀਆਂ ਦਾ ਹਾਲ ਚਾਲ ਜਾਣਨ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਿਵਲ ਹਸਪਤਾਲ ਮੋਗਾ ਪਹੁੰਚੇ ਜਿੱਥੇ ਉਨ੍ਹਾਂ ਨੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ । ਇਸ ਮੌਕੇ ਸਿੱਧੂ ਨੇ ਕਿਹਾ ਕਿ ਕੋਰੋਨਾ ਦੀ ਆਉਣ ਵਾਲੀ ਤੀਸਰੀ ਲਹਿਰ ਨੂੰ ਲੈ ਕੇ ਸਾਰੇ ਸਿਵਲ ਹਸਪਤਾਲਾਂ ਵਿਚ ਪੁਖਤਾ ਪ੍ਰਬੰਧ ਕਰ ਲਏ ਗਏ ਹਨ । ਇਸ ਮੌਕੇ ਉਨ੍ਹਾਂ ਕਿਹਾ ਕਿ ਜਿੰਨੇ ਵੀ ਬੱਸ ਸੜਕ ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਹੋਏ ਹਨ ਚਾਹੇ ਉਹ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹਨ ਚਾਹੇ ਪ੍ਰਾਈਵੇਟ ਵਿੱਚ ਉਨ੍ਹਾਂ ਦਾ ਇਲਾਜ ਪੰਜਾਬ ਸਰਕਾਰ ਕਰਾਏਗੀ  । 

ਇਸ ਤੋਂ ਉਪਰੰਤ ਜਦੋਂ ਬਲਬੀਰ ਸਿੰਘ ਸਿੱਧੂ,ਡਾ ਹਰਜੋਤ ਕਮਲ  ,ਵਿਧਾਇਕ ਦਰਸ਼ਨ ਸਿੰਘ ਬਰਾੜ  ਕੁਲਬੀਰ ਜ਼ੀਰਾ ਗੱਡੀ ਚ ਸਵਾਰ ਹੋ ਕੇ ਜਾਣ ਲੱਗੇ ਤਾਂ ਸਿਵਲ ਹਸਪਤਾਲ ਮੋਗਾ ਵਿੱਚ ਬਤੌਰ ਸਫਾਈ ਸੇਵਕ ਕੰਮ ਕਰਦੀਆਂ ਮਹਿਲਾਵਾਂ ਨੇ ਜਦੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਲਬੀਰ ਸਿੰਘ ਸਿੱਧੂ ਨੂੰ ਮਿਲਣ ਕੋਸ਼ਿਸ਼ ਕੀਤੀ ਤਾਂ ਮੰਤਰੀ ਸਾਹਿਬ ਦੇ ਗੰਨਮੈਨਾਂ ਅਤੇ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਰੀ ਦੇ ਨੇੜੇ ਨਾ ਆਉਣ ਦਿੱਤਾ । ਸਵਾਈ ਕਾਮਿਆਂ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਹੋਇਆ ਸੀ ਤਾਂ ਉਸ ਵਕਤ ਜ਼ਮੀਨ ਤੇ ਡਿੱਗਿਆ ਖੂਨ ਅਸੀਂ ਬਿਨਾਂ ਦਸਤਾਨੇ ਸਾਫ ਕੀਤਾ ਅਤੇ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਜ਼ਖ਼ਮੀਆਂ ਦੀ ਦੇਖਭਾਲ ਵੀ ਕੀਤੀ ਪਰ ਉਸ ਦੇ ਉਲਟ ਸਾਨੂੰ ਅੱਜ ਇਹ ਇਨਾਮ ਮਿਲਿਆ  । ਉਕਤ ਸਫਾਈ ਸੇਵਕਾ ਹੱਥ ਬਣਦੀਆਂ ਹੀ ਰਹਿ ਗਈਆਂ ਪਰ ਮੰਤਰੀ ਜੀ ਆਪਣੀ ਗੱਡੀ ਦੇ ਸ਼ੀਸ਼ੇ ਚ ਰਾਕੇਟ ਉਪ ਚੱਲਦੇ ਬਣੇ  । 

Leave a Reply

Your email address will not be published. Required fields are marked *