January 19, 2022

Aone Punjabi

Nidar, Nipakh, Nawi Soch

ਮੋਗਾ ਵਿੱਚ ਯੂਥ ਅਕਾਲੀ ਦਲ ਨੇ ਮਨਾਇਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਨਮ ਦਿਨ

ਅੱਜ ਮੋਗਾ ਵਿੱਚ ਸਾਬਕਾ ਖੇਤੀਬਾਡ਼ੀ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਹਲਕਾ ਇੰਚਾਰਜ ਬਲਜਿੰਦਰ ਸਿੰਘ ਮੱਖਣ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਯੂਥ ਅਕਾਲੀ ਦਲ ਵੱਲੋਂ  ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਲੋਕਾ ਨਾਲ ਮਿਲਕੇ ਜਨਮ ਦਿਨ ਮਨਾਇਆ ਗਿਆ ।ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪੰਜ ਨੰਨ੍ਹੀਆਂ ਧੀਆਂ ਨੇ ਕੇਕ ਕੱਟ ਕੇ  ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੂੰ ਜਨਮਦਿਨ ਦੀ ਵਧਾਈ ਦਿੱਤੀ  ।ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ  ਸਕੱਤਰ ਜਰਨਲ ਗੁਰਮੀਤ ਸਿੰਘ ਸਾਫੂਵਾਲਾ ਅਤੇ ਹਲਕਾ ਦਿਹਾਤੀ ਦੇ ਪ੍ਰਧਾਨ ਸੁਖਚੈਨ ਸਿੰਘ ਉੱਪਲ ਨੇ  ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਜਨਮਦਿਨ ਦੀ ਵਧਾਈ ਦਿੱਤੀ ਉੱਥੇ ਵਾਹਿਗੁਰੂ ਦੇ ਚਰਨਾਂ ਵਿਚ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ  ।

ਅੱਜ ਮੋਗਾ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਨਮ ਦਿਨ  ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਗ਼ਰੀਬ ਪਰਿਵਾਰਾਂ ਨਾਲ ਮਿਲ ਕੇ ਮਨਾਇਆ ਗਿਆ  ;ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਸਾਫੂਵਾਲਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ  ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਤੇ  ਜਿੱਥੇ ਗ਼ਰੀਬ ਬੱਚਿਆਂ ਨਾਲ ਮਿਲ ਕੇ ਕੇਕ ਕੱਟਿਆ ਗਿਆ ਉੱਥੇ ਲੋੜਵੰਦ ਪਰਿਵਾਰਾਂ ਨੂੰ  ਪੱਕੀਆਂ ਅਤੇ ਬੂਟ ਚੱਪਲਾਂ ਵੰਡ ਕੇ ਵੀ ਗ਼ਰੀਬ ਪਰਿਵਾਰਾਂ ਨਾਲ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਗਈ  ।ਇਸ ਮੌਕੇ ਸਾਫੂਵਾਲ ਨੇ ਕਿਹਾ ਕਿ ਨੰਨ੍ਹੀ ਛਾਂ ਨੂੰ ਪ੍ਰਫੁੱਲਤ ਕਰਨ ਲਈ ਜਿੱਥੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਵੱਡੇ ਯਤਨ ਕੀਤੇ ਗਏ ਹਨ ਉੱਥੇ ਅੱਜ ਬਾਦਲ ਸਾਹਿਬ ਜਨਮ ਦਿਨ ਦਾ ਕੇਕ ਵੀ ਪੰਜ ਨੰਨ੍ਹੀਆਂ ਧੀਆਂ ਨੇ ਕੱਟ ਕੇ  ਖੁਸ਼ੀ ਸਾਂਝੀ ਕੀਤੀ  ।

Leave a Reply

Your email address will not be published. Required fields are marked *