ਮੋਹਾਲੀ ਦੇ ਵਿੱਚ ਹੋਈਆ ਅਕਾਲੀ ਨੇਤਾ ਦਾ ਗੋਲੀਆ ਮਾਰ ਕੇ ਕੀਤਾ ਕਤਲ
1 min read

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਵਿੰਗ ਐਸਓਆਈ ਦੇ ਪੰਜਾਬ ਯੂਨੀਵਰਸਿਟੀ ਚ ਪਿਛਲੇ ਸਾਲ ਪ੍ਰਧਾਨ ਰਹੇ ਵਿੱਕੀ ਮਿੱਡੂਖੇੜਾ ਤੇ ਉਸ ਸਮੇਂ ਅਣਪਛਾਤਿਆਂ ਨੇ ਉਸ ਸਮੇਂ ਗੋਲੀਆਂ ਮਾਰੀਆਂ ਜਦੋਂ ਉਹ ਮੁਹਾਲੀ ਵਿੱਚ ਜਾ ਰਿਹਾ ਸੀ । ਉਧਰ ਪੁਲੀਸ ਸੂਤਰ ਇਸ ਨੂੰ ਗੈਂਗਵਾਰ ਦੱਸ ਰਹੇ ਹਨ l ਭਾਵੇਂ ਪੂਰੀ ਖ਼ਬਰ ਅਜੇ ਸਾਹਮਣੇ ਨਹੀਂ ਆਈ ਪਰ ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ ਆਈ ਵੀ ਹਸਪਤਾਲ ਮੁਹਾਲੀ ਚ ਲਿਜਾਇਆ ਗਿਆ ਜਿਥੇ ਕਿ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ 4 ਹਮਲਾਵਰ ਸਨ ਜਿਨ੍ਹਾਂ ਦੀ 12 ਬੋਰ ਨਾਲ ਉਸ ਨੂੰ ਗੋਲੀਆਂ ਮਾਰੀਆਂ । ਘਟਨਾ ਦੀ ਸੂਚਨਾ ਮਿਲਦਿਆਂ ਹੀ ਮੁਹਾਲੀ ਦੇ ਐਸਐਸਪੀ ਮੌਕੇ ਤੇ ਪੁੱਜ ਗਏ ਹਨ ਅਤੇ ਪੂਰੇ ਮੁਹਾਲੀ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਦੱਸਣਯੋਗ ਹੈ ਕਿ ਮੁਹਾਲੀ ਦੇ ਵਾਰਡ ਨੰਬਰ 38 ਤੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਨਗਰ ਨਿਗਮ ਦੀ ਚੋਣ ਲੜਨ ਵਾਲੇ ਸੀਨੀਅਰ ਯੂਥ ਆਗੂ ਅਜੇਪਾਲ ਸਿੰਘ ਮਿੱਡੂ ਖੇੜਾ ਦੇ ਮ੍ਰਿਤਕ ਵਿੱਕੀ ਮਿੱਡੂਖੇੜਾ ਛੋਟੇ ਭਰਾ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਅਣਪਛਾਤਿਆਂ ਨੇ ਸੈਕਟਰ 71 ਜੇ ਕਮਿਊਨਿਟੀ ਸੈਂਟਰ ਨੇਡ਼ੇ ਉਸ ਤੇ ਹਮਲਾ ਕੀਤਾ