October 25, 2021

Aone Punjabi

Nidar, Nipakh, Nawi Soch

ਮੌਜੂਦਾ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿੱਚ ਹਾਲੋਂ ਬੇਹਾਲ ਹੋਏ ਲੋਕ

1 min read

ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇ ਨੂੰ ਸਾਢੇ ਚਾਰ ਸਾਲ ਦਾ ਸਮਾਂ ਬੀਤ ਚੁੱਕਿਆ ਹੈ  ਮੌਜੂਦਾ ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੋਲ ਤਾਂ ਪਹਿਲਾਂ ਹੀ ਖੁੱਲ੍ਹ ਚੁੱਕੀ ਹੈ  ਹੁਣ ਖੁੱਲ੍ਹਣ ਲੱਗੀ ਹੈ ਮੌਜੂਦਾ ਸਰਕਾਰ ਵੱਲੋਂ ਕਰਵਾਏ ਵਿਕਾਸ ਦੀ ਪੋਲ .ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਜ਼ੀਰੋ ਵਿਕਾਸ ਨੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ ਹੈ  ਪਹਿਲਾਂ ਅਜਿਹੀ ਹੀ ਇਕ ਤਸਵੀਰ ਜਲਾਲਾਬਾਦ ਹਲਕੇ ਦੀ ਬਸਤੀ ਘੁਮਿਆਰਾ ਵਾਲਾ ਵਿੱਚ ਵੇਖਣ ਨੂੰ ਮਿਲੀ.ਪਿਛਲੀ ਅਕਾਲੀ  ਸਰਕਾਰ ਸਮੇਂ ਨਰਕ ਜਿਹਾ ਜੀਵਨ ਬਤੀਤ ਕਰ ਰਹੇ ਇਸ ਇਲਾਕੇ ਦੇ ਲੋਕਾ ਦੇ ਦਰਦ ਨੂੰ ਨੇਡ਼ਿਓਂ ਪਹਿਚਾਣਦਿਆਂ ਸ ਸੁਖਬੀਰ ਸਿੰਘ ਬਾਦਲ ਨੇ ਕਰੋੜਾਂ ਰੁਪਏ ਦੀ ਰਾਸ਼ੀ ਖਰਚ ਕਰਕੇ ਨਾ ਸਿਰਫ਼ ਸੀਵਰੇਜ ਪਵਾਇਆ ਪਾਇਆ ਬਲਕਿ ਇਥੋਂ ਦੀਆਂ ਗਲੀਆਂ ਨਾਲੀਆਂ ਨੂੰ ਵੀ ਪੱਕਾ ਕਰਵਾਇਆ  ਉਹ ਸਮਝ ਹੋਏ ਵਿਕਾਸ ਨੂੰ ਨਾ ਸੰਭਾਲਦਿਆਂ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ  ਅਤੇ ਇਸ ਇਲਾਕੇ ਦੇ ਲੋਕਾਂ ਨੂੰ ਨਰਕ ਜਿਹਾ ਜੀਵਨ ਬਤੀਤ ਕਰਨ ਲਈ ਮਜਬੂਰ ਕਰ ਦਿੱਤਾ .ਅੱਜ ਇਸ ਇਲਾਕੇ ਦੇ ਲੋਕ ਗਲੀਆਂ ਵਿੱਚ ਖਡ਼੍ਹੇ ਸੀਵਰੇਜ ਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ  ਬਦਬੂ ਮਾਰਦਾ ਇਹ ਪਾਣੀ ਕਈ ਖਤਰਨਾਕ ਬੀਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ  ਲੋਕਾਂ ਵਿਚ ਭਾਰੀ ਬੇਚੈਨੀ ਹੈ ਮੌਜੂਦਾ ਹਲਕਾ ਵਿਧਾਇਕ ਰਮਿੰਦਰ ਆਵਲਾ ਅੱਗੇ ਵਾਰ ਵਾਰ ਗੁਹਾਰ ਲਾਉਣ ਦੇ ਬਾਵਜੂਦ ਇਨ੍ਹਾਂ ਦੀ ਇਸ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ  ਅਖ਼ੀਰ ਇਨ੍ਹਾਂ ਲੋਕਾਂ ਨੇ ਆਪਣੇ ਰਹਿਬਰ ਨੂੰ ਯਾਦ ਕੀਤਾ ਜਿਨ੍ਹਾਂ ਕੁਝ ਸਾਲ ਪਹਿਲਾਂ ਇਸ ਇਲਾਕੇ ਦੀ ਨੁਹਾਰ ਬਦਲਣੀ ਸੀ ਜੀ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ   .ਸਰਦਾਰ ਬਾਦਲ ਦੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਤੱਕ ਪਹੁੰਚ ਕਰਨ ਦੀ ਦੇਰ ਸੀ ਕਿ ਉਹ ਆਪਣੇ ਕਾਫ਼ਲੇ ਸਮੇਤ ਇਨ੍ਹਾਂ ਲੋਕਾਂ ਦੀਆਂ ਤਕਲੀਫ਼ਾਂ ਨੂੰ ਪਹਿਚਾਨਣ ਲਈ ਮੌਕੇ ਤੇ ਪੁੱਜੇ  ਅਤੇ ਲੋਕਾਂ ਨੇ ਸੁਧਾਰ ਮੰਟਾ ਸਾਹਮਣੇ ਨਾ ਸਿਰਫ਼ ਮੌਜੂਦਾ ਕਾਂਗਰਸੀ ਵਿਧਾਇਕ ਨੂੰ ਖਰੀਆਂ ਖੋਟੀਆਂ ਸੁਣਾਈਆਂ ਬਲਕਿ ਉਨ੍ਹਾਂ ਵੱਲੋਂ ਕਿਸੇ ਸਮੇਂ ਇਸ ਇਲਾਕੇ ਦੀ ਬਦਲੀ ਨੁਹਾਰ ਦਾ ਵੀ ਜ਼ਿਕਰ ਕੀਤਾ .ਲੋਕਾਂ ਨੇ ਸ਼ਰ੍ਹੇਆਮ ਕਿਹਾ ਕਿ ਸਮਾਂ ਆ ਗਿਆ ਹੈ ਅਸੀਂ ਗ਼ਲਤ ਰਸਤੇ ਚੱਲ ਕੇ ਕਾਂਗਰਸ ਨੂੰ ਵੋਟਾਂ ਪਾ ਬੈਠੇ ਹਾਂ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡਟ ਕੇ ਖਡ਼੍ਹੇ ਹਾਂ  ਅਤੇ ਸਾਨੂੰ ਪਤਾ ਹੈ ਕਿ ਸਾਡੇ ਇਲਾਕੇ ਦੀ ਸਾਰ ਸ਼੍ਰੋਮਣੀ ਅਕਾਲੀ ਦਲ ਨਹੀਂ ਲੈਣੀ ਹੈ

ਇਸ ਬਾਬਤ ਬੋਲਦਿਆਂ  ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਕਿਹਾ  ਬਹੁਤ ਮਾੜੀ ਗੱਲ ਹੈ ਲੋਕਾਂ ਨੇ ਵੋਟਾਂ ਪਾ ਕੇ ਜਿਸ ਨੂੰ ਨੁਮਾਇੰਦਾ ਚੁਣਿਆ ਹੈ ਉਹ ਆਪਣੇ ਲੋਕਾਂ ਦੀ ਸਾਰ ਨਹੀਂ ਲੈ ਰਿਹਾ  ਉਨ੍ਹਾਂ ਕਿਹਾ ਹੁਣ ਲੋਕ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ ਚਲੋ ਦੇਰ ਆਏ ਦਰੁਸਤ ਆਏ ਹਨ  ਹੁਣ ਸਮਾਂ ਥੋੜ੍ਹਾ ਰਹਿ ਗਿਆ ਹੈ ਅਸੀਂ ਕਿਨ੍ਹਾਂ ਲੋਕਾਂ ਦੀਆਂ ਬਣਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ .

Leave a Reply

Your email address will not be published. Required fields are marked *