ਮੰਡੀ ਅਰਨੀਵਾਲਾ ਦੇ ਪੁਰਾਣੇ ਖਾਲੀ ਪਏ ਥਾਣੇ ਵਿੱਚੋਂ ਲਾਸ਼ ਮਿਲਣ ਨਾਲ ਫੈਲੀ ਸਨਸਨੀ।
1 min read

ਮੰਡੀ ਅਰਨੀਵਾਲਾ ਦੇ ਪੁਰਾਣੇ ਥਾਣੇ ਦੇ ਖਾਲੀ ਕਮਰੇ ਚ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦੀ ਪਹਿਚਾਣ ਸੱਤੂ ਸਿੰਘ ਪੁੱਤਰ ਸ਼ੰਭੂ ਸਿੰਘ ਵਾਸੀ ਮੁਰਾਦਵਾਲਾ ਦਲ ਸਿੰਘ ਵਜੋਂ ਹੋਈ ਹੈ।ਉਕਤ ਨੌਜਵਾਨ ਦੀ ਉਮਰ ਲਗਭਗ 25 ਸਾਲ ਦੱਸੀ ਜਾ ਰਹੀ ਹੈ ਅਤੇ ਜੱਟ ਸਿੱਖ ਬਰਾਦਰੀ ਨਾਲ ਸਬੰਧ ਰੱਖਦਾ ਹੈ। ਦੂਜੇ ਪਾਸੇ ਮੰਡੀ ਅਰਨੀਵਾਲਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।