ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਦੇ ਚਲਦਿਆਂ ਕਿਸਾਨ ਪਰੇਸ਼ਾਨ
1 min read

ਪੰਜਾਬ ਸਰਕਾਰ ਦੇ ਵੱਲੋਂ ਬੀਤੀ ਤਿੱਨ ਅਕਤੂਬਰ ਤੋਂ ਝੋਨੇ ਦੀ ਖਰੀਦ ਦਾ ਰਸਮੀ ਐਲਾਨ ਕੀਤਾ ਜਾ ਚੁੱਕਿਆ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ ਜਲਾਲਾਬਾਦ ਦੀ ਮੰਡੀ ਵਿੱਚ ਬੀਤੇ ਚਾਰ ਦਿਨਾਂ ਤੋਂ ਕਿਸਾਨ ਆਪਣੀ ਫਸਲ ਨੂੰ ਰੁਲਣ ਲਈ ਮਜਬੂਰ ਹਨ ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਖਰੀਦ ਨਾ ਕਰਨ ਦੀ ਵਜ੍ਹਾ ਫਸਲ ਵਿੱਚ ਨਮੀ ਨੂੰ ਦੱਸਿਆ ਜਾ ਰਿਹਾ ਹੈ ਜਦਕਿ ਇਸ ਦੇ ਉਲਟ ਉਨ੍ਹਾਂ ਦੀ ਫਸਲ ਦੇ ਵਿੱਚ ਨਮੀ 14% ਹੈ ਜਦ ਕਿ ਸਰਕਾਰ 17% ਨਮੀਂ ਵਾਲੀ ਫ਼ਸਲ ਖ਼ਰੀਦਣ ਲਈ ਵਚਨਬੱਧ ਹੈ ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਮੰਡੀ ਦੇ ਵਿੱਚ ਨਾਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਨਾ ਹੀ ਸਫਾਈ ਦੀ ਵਿਵਸਥਾ ਇਥੋਂ ਤੱਕ ਕਿ ਕਿਸਾਨਾਂ ਲਈ ਬਣੇ ਪਖਾਨਿਆਂ ਨੂੰ ਵੀ ਤਾਲੇ ਜੜੇ ਹੋਏ ਹਨ