January 19, 2022

Aone Punjabi

Nidar, Nipakh, Nawi Soch

ਮੱਖੂ ਵਿਚ ਇਕ ਟੈਕਸੀ ਡਰਾਈਵਰ ਦਾ ਹੋਇਆ ਕਤਲ ਖੇਤਾ ਵਿਚੋਂ ਮਿਲੀ ਲਾਸ਼ ਕਾਤਲਾ ਨੇ ਬੁੱਕ ਕਰਵਾਈ ਸੀ ਕਾਰ ਰਾਸਤੇ ਵਿਚ ਕਤਲ ਕਰਨ ਤੋ ਬਾਦ ਕਾਰ ਲੇਕੇ ਹੋਏ ਫਰਾਰ

ਮਿ੍ਤਕ ਨੌਜਵਾਨ ਸੁਖਵਿੰਦਰ ਸਿੰਘ ਮੱਖੂ ਨੇੜਲੇ ਪਿੰਡ  ਜੱਲਾ ਚੌਕੀ ਦਾ ਰਹਿਣ ਵਾਲਾ ਸੀ ਅਤੇ ਮੱਖੂ ਵਿਖੇ ਟੈਕਸੀ ਸਟੈਡ ਤੇ ਸਵਿਫਟ ਕਾਰ ਚਲਾਉਣ ਦਾ ਕੰਮ ਕਰਦਾ ਸੀ। ਜੋ ਆਪਣੀ ਤਨਖਾਹ ਨਾਲ ਆਪਣੇ ਬੱਚਿਆਂ ਦਾ ਪੇਟ ਪਾਲ ਰਿਹਾ ਸੀ ਬੀਤੀ ਸ਼ਾਮ ਦੋ ਅਣਪਛਾਤੇ ਵਿਅਕਤੀ ਸੁਖਵਿੰਦਰ ਸਿੰਘ ਦੀ ਕਾਰ ਕੋਲ ਆਏ ਅਤੇ ਕੋਟ ਈਸੇ ਖਾਂ ਲਈ ਕਿਰਾਏ ਤੇ ਲੈ ਗਏ ਅਤੇ ਰਾਸਤੇ ਵਿੱਚ ਉਸ ਦਾ ਕਿਸੇ ਤੇਜ਼ ਧਾਰ ਹਥਿਆਰ ਨਾਲ ਕਤਲ ਕਰ ਕੇ ਉਸ ਤੋਂ ਕਾਰ ਖੋਹ ਕੇ ਫ਼ਰਾਰ ਹੋ ਗਏ। ਸੁਖਵਿੰਦਰ ਦੀ ਲਾਸ਼ ਅੱਜ ਸਵੇਰੇ ਪਿੰਡ ਪੀਰ ਮੁਹੰਮਦ ਤੋ ਅਮੀ ਵਾਲਾ ਲਿੰਕ ਰੋਡ ਤੋ ਮਿਲੀ ਹੈ ਮ੍ਰਿਤਕ ਦੇ ਮੂੰਹ ਤੇ ਖੂਨ ਦੇ ਨਿਸ਼ਾਨ ਵੀ ਹਨ। 

ਇਸ ਬਾਰੇ ਜਦ ਥਾਣਾ ਮੱਖੂ ਦੇ ਐਸ ਐਚ ਓ ਦਵਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਰੋਡ ਤੇ ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਪੁਲਸ ਵੱਲੋਂ ਤਫਤੀਸ਼ ਜਾਰੀ ਹੈ। ਅਤੇ ਜਲਦ ਗੱਡੀ ਤੇ ਦੋਸ਼ੀ ਫੜ ਲਏ ਜਾਣਗੇ।

Leave a Reply

Your email address will not be published. Required fields are marked *