July 6, 2022

Aone Punjabi

Nidar, Nipakh, Nawi Soch

ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਸਥਿਤ ਭਾਰਤੀ ਅੰਬੈਂਸੀ ਵਿਚ ਸੈਂਕਡ਼ੇ ਵਿਦਿਆਰਥੀਆਂ ਵਲੋਂ ਆਪਣੀ ਜਾਨ ਜੋਖ਼ਮ ਵਿਚ ਪਾ ਪੈਦਲ ਤੇ ਟਰੇਨਾਂ ਰਾਹੀਂ ਸਫ਼ਰ ਤੈਅ ਕਰ ਸਰਹੱਦ ਨਾਲ ਲੱਗਦੇ ਦੇਸ਼ ਸਲੋਵਾਕਿਆ ਪੁੱਜ ਗਏ

1 min read

ਮਾਛੀਵਾਡ਼ਾ ਦਾ ਨੌਜਵਾਨ ਆਯੂਸ਼ ਗਰਗ ਜੋ ਕਿ ਯੂਕ੍ਰੇਨ ਵਿਖੇ ਐੱਮਬੀਬੀਐੱਸ ਦੀ ਪਡ਼੍ਹਾਈ ਕਰ ਰਿਹਾ ਸੀ ਉਹ ਉੱਥੇ ਜੰਗ ਦੇ ਹਾਲਾਤ ਬਣਨ ਤੋਂ ਬਾਅਦ ਕੀਵ ਭਾਰਤੀ ਅੰਬੈਂਸੀ ਪੁੱਜ ਗਿਆ ਸੀ ਜਿੱਥੇ ਉਸਨੇ ਆਪਣੇ ਸੈਂਕਡ਼ੇ ਵਿਦਿਆਰਥੀਆਂ ਨਾਲ ਪਨਾਹ ਲਈ। ਕੀਵ ਦੇ ਆਸ-ਪਾਸ ਰੂਸੀ ਫੌਜਾਂ ਵਲੋਂ ਹਮਲੇ ਤੇਜ਼ ਕਰ ਦਿੱਤੇ ਗਏ ਸਨ ਜਿਸ ਕਾਰਨ ਆਯੂਸ਼ ਗਰਗ ਤੇ ਉਸ ਨਾਲ ਮੌਜੂਦ ਸੈਂਕਡ਼ੇ ਵਿਦਿਆਰਥੀ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਭਾਰਤੀ ਅੰਬੈਂਸੀ ’ਚੋਂ ਬਾਹਰ ਨਿਕਲ ਆਏ ਅਤੇ 9 ਕਿਲੋਮੀਟਰ ਦਾ ਲੰਬਾ ਪੈਂਡਾ ਪੈਦਲ ਤੈਅ ਕਰ ਰੇਲਵੇ ਰਾਹੀਂ ਯੂਕ੍ਰੇਨ ਦੀ ਸਰਹੱਦ ’ਤੇ ਪਹੁੰਚ ਗਏ ਜਿੱਥੇ ਇਨ੍ਹਾਂ ਸੈਂਕਡ਼ੇ ਵਿਦਿਆਰਥੀਆਂ ਨੂੰ ਡੇਢ ਘੰਟੇ ਦੀ ਜਾਂਚ ਤੋਂ ਬਾਅਦ ਸਲੋਵਾਕਿਆ ਦੇਸ਼ ਨੇ ਅੰਦਰ ਦਾਖਲ ਹੋਣ ਦਿੱਤਾ। ਆਯੂਸ਼ ਗਰਗ ਨੇ ਦੱਸਿਆ ਕਿ ਸਲੋਵਾਕਿਆ ਦੇਸ਼ ’ਚ ਦਾਖਲ ਹੁੰਦੇ ਹੀ ਭਾਰਤੀ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਨੇ ਬੱਸਾਂ ਰਾਹੀਂ ਉਨ੍ਹਾਂ ਨੂੰ ਬੀਡੋਵੀਸ ਸ਼ਹਿਰ ਲਿਆ ਹੋਟਲ ਵਿਚ ਠਹਿਰਾ ਦਿੱਤਾ। ਆਯੂਸ਼ ਗਰਗ ਨੇ ਦੱਸਿਆ ਕਿ ਇੱਥੇ ਕਰੀਬ 200 ਦੇ ਕਰੀਬ ਵਿਦਿਆਰਥੀ ਹਨ ਜਿਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਵਲੋਂ ਖਾਣਾ ਵੀ ਮੁਹੱਈਆ ਕਰਵਾਇਆ ਗਿਆ ਅਤੇ ਜਲਦ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਵਿਚ ਪੁੱਜ ਜਾਣਗੇ। ਆਯੂਸ਼ ਗਰਗ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ 1-2 ਦਿਨਾਂ ਅੰਦਰ ਉਨ੍ਹਾਂ ਦੀ ਵਤਨ ਵਾਪਸੀ ਹੋਵੇਗੀ। ਆਯੂਸ਼ ਗਰਗ ਨੇ ਦੱਸਿਆ ਕਿ ਯੂਕ੍ਰੇਨ ਵਿਖੇ ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਉੱਥੇ ਫਸੇ ਹਜ਼ਾਰਾਂ ਹੀ ਵਿਦਿਆਰਥੀਆਂ ਵਿਚ ਬਡ਼ਾ ਸਹਿਮ ਛਾਇਆ ਹੋਇਆ ਹੈ ਅਤੇ ਕਈ ਤਾਂ ਹੁਣ ਵੀ ਬੰਕਰਾਂ ਵਿਚ ਛੁਪੇ ਹੋਏ ਹਨ, ਇਸ ਲਈ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਉਨ੍ਹਾਂ ਨੂੰ ਜਲਦ ਹੀ ਉੱਥੋਂ ਕੱਢਣ ਲਈ ਯੋਗ ਕਦਮ ਉਠਾਵੇ। 

Leave a Reply

Your email address will not be published. Required fields are marked *