October 26, 2021

Aone Punjabi

Nidar, Nipakh, Nawi Soch

ਯੂਪੀ ਦੇ ਲਖੀਮਪੁਰ ਵਿੱਚ ਹੋਏ ਹਾਦਸੇ ਵਿਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰੇਸ ਦੇ ਵਲੋਂ ਬਟਾਲਾ ਦੇ ਵਿੱਚ ਮੋਨ ਵਰਤ ਰੱਖਿਆ ਗਿਆ

1 min read




ਕਾਂਗਰੇਸ ਦਾ ਇਹ ਮੋਨਵਰਤ ਬਟਾਲਾ ਪੋਸਟ ਆਫਿਸ ਦੇ ਬਾਹਰ ਰਖਿਆ। ਇਹ ਮੋਨਵਰਤ 11 ਵਜੇ ਤੋਂ 1 ਵਜੇ ਤਕ ਰਖਿਆ ਗਿਆ। ਕਾਂਗਰਸ ਦੇ ਜਿਲਾ ਕਾਂਗਰੇਸ ਪ੍ਰਧਾਨ ਰੋਸ਼ਨ ਜੋਸਫ ਅਤੇ ਬਟਾਲਾ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ ਦੀ ਅਗੁਵਾਹੀ ਵਿੱਚ ਰੱਖੇ ਇਸ ਮੌਨਵਰਤ ਵਿਚ ਕਾਂਗਰਸ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਪਰ ਇਸ ਮੌਕੇ ਜਿਲਾ ਪ੍ਰਧਾਨ ਸਮੇਤ ਕਈ ਕਾਂਗਰਸੀ ਵਰਕਰ ਮੌਨਵਰਤ ਦੇ ਦੌਰਾਨ ਹੀ ਮੋਬਾਇਲ ਫੋਨ ਤੇ ਅਤੇ ਆਪਸ ਵਿਚ ਗੱਲਾਂ ਕਰਦੇ ਦਿਖਾਈ ਦਿਤੇ ਇਸ ਬਾਰੇ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਜਿਲਾ ਪ੍ਰਧਾਨ ਰੋਸ਼ਨ ਜੋਸ਼ਫ ਸਾਫ ਤੌਰ ਤੇ ਇਨਕਾਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਤਾਂ ਫੋਨ ਬੰਦ ਕੀਤਾ ਹੋਇਆ ਹੈ ਅਗਰ ਪ੍ਰਧਾਨ ਜੀ ਦਾ ਫੋਨ ਬੰਦ ਸੀ ਤਾਂ ਮੌਨਵਰਤ ਦੌਰਾਨ ਪ੍ਰਧਾਨ ਜੀ ਬੰਦ ਫੋਨ ਤੇ ਕਿਸ ਨਾਲ ਗੱਲ ਕਰ ਰਹੇ ਸੀ ਇਵੇਂ ਹੀ ਦੂਸਰੇ ਵਰਕਰ ਜੋ ਫੋਨ ਤੇ ਗਲ ਕਰ ਰਹੇ ਸੀ ਓਹਨਾ ਵਿਚੋਂ ਕਿਸੇ ਦਾ ਕਹਿਣਾ ਸੀ ਕੇ ਜਰੂਰੀ ਗਲ ਕਰਕੇ ਫੋਨ ਤੇ ਗਲ ਕਰ ਰਿਹੇ ਸੀ ਅਤੇ ਕੋਈ ਕਹਿ ਰਿਹਾ ਸੀ ਕਿ ਉਹ ਤਾਂ ਫੋਨ ਬੰਦ ਕਰ ਰਿਹਾ ਸੀ ਅਤੇ ਕਿਸੇ ਦਾ ਕਹਿਣਾ ਸੀ ਕਿ ਮੌਨਵਰਤ ਵਿੱਚ ਫੋਨ ਤੇ ਗਲ ਕਰਨ ਦੀ ਪਾਬੰਧੀ ਤਾਂ ਨਹੀਂ ਸੀ ਇਸ ਮੌਕੇ ਮੇਅਰ ਸੁਖਦੀਪ ਤੇਜ਼ਾ ਦਾ ਕਹਿਣਾ ਸੀ ਕਿ ਲਖੀਮਪੁਰ ਵਿਚ ਕੇਂਦਰ ਦੇ ਮੰਤਰੀ ਦੇ ਬੇਟੇ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਗਡੀ ਚੜਾ ਦਿਤੀ, ਜਿਸ ਨਾਲ ਕੁਝ ਕਿਸਾਨਾਂ ਦੀ ਮੌਤ ਹੋ ਗਈ ਸੀ। ਚਾਹੇ ਮੰਤਰੀ ਦੇ ਪੁੱਤਰ ਗਿਰਫ਼ਤਾਰ ਕਰ ਲਿਆ ਹੈ, ਲੇਕਿਨ ਇਨਸਾਫ ਜਲਦੀ ਨਹੀਂ ਮਿਲਣ ਵਾਲਾ। ਇਸੇ ਲਈ ਕਾਂਗਰੇਸ ਦੇ ਵਲੋਂ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੋਸਟ ਆਫਿਸ ਦੇ ਬਾਹਰ ਮੋਨ ਵਰਤ ਰਖਿਆ ਗਿਆ ਹੈ। ਓਥੇ ਹੀ ਓਹਨਾ ਦਾ ਫੋਨ ਤੇ ਗਲ ਕਰ ਰਹੇ ਵਰਕਰਾਂ ਅਤੇ ਪ੍ਰਧਾਨ ਜੀ ਦੇ ਬਾਰੇ ਕਹਿਣਾ ਸੀ ਕਿ ਮੌਨਵਰਤ ਉਤੇ ਬੈਠਣ ਵਾਲੇ ਦੀਆ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਨਾਲ ਹੀ ਓਹਨਾ ਦਾ ਕਹਿਣਾ ਸੀ ਕਿ ਮੌਨਵਰਤ ਦਾ ਸਮਾਂ ਕਾਫੀ ਲੰਬਾ ਸੀ ਇਸ ਲਈ ਕਿਸੇ ਦਾ ਜਰੂਰੀ ਫੋਨ ਵੀ ਹੋ ਸਕਦਾ ਹੈ 

Leave a Reply

Your email address will not be published. Required fields are marked *