ਯੂਪੀ ਵਿੱਚ ਵਾਪਰੇ ਘਟਨਾ ਕਰਮ ਦੇ ਵਿਰੋਧ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਨੇ ਬਟਾਲਾ ਵਿਖੇ ਪ੍ਰਧਾਨਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ਼ ਪ੍ਰਦਰਸ਼ਨ
1 min read

……ਯੂਪੀ ਵਿੱਚ ਹੋਏ ਘਟਨਾ ਕਰਮ ਦੇ ਵਿਰੋਧ ਵਿਚ ਹਰੇਕ ਰਾਜਨੀਤਿਕ ਸਮਾਜਸੇਵੀ ਪਾਰਟੀ ਦੇਸ਼ ਵਿਚ ਰੋਸ਼ ਪ੍ਰਦਰਸ਼ਨ ਕਰ ਰਹੀ ਹੈ ਅੱਜ ਬਟਾਲਾ ਵਿਖੇ ਵੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਸ਼ਿਵ ਸੈਨਾ ਬਾਲ ਠਾਕਰੇ ਵਲੋਂ ਪੁਤਲਾ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਸੈਂਟਰ ਸਰਕਾਰ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਇ- ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਅਜਿਹਾ ਸੈਂਟਰ ਸਰਕਾਰ ਵਲੋਂ ਨਹੀਂ ਕੀਤਾ ਜਾਂਦਾ ਤਾਂ ਦੇਸ਼ ਦਾ ਜੋ ਮਾਹੌਲ ਖ਼ਰਾਬ ਹੋ ਰਿਹਾ ਹੈ ਉਸਦੀ ਜੁਮੇਵਾਰ ਬਾਜਪਾ ਦੀ ਸੈਂਟਰ ਸਰਕਾਰ ਹੀ ਹੋਵੇਗੀ |