November 28, 2021

Aone Punjabi

Nidar, Nipakh, Nawi Soch

ਰਾਏਕੋਟ ਪੁਲਸ ਥਾਣਾ ਸਦਰ ਅਧੀਨ ਪੈਂਦੀ ਚੌਕੀ ਲੋਹਟਬੱਦੀ ਵੱਲੋਂ ਡੋਡਿਆਂ(ਪੋਸਤ) ਦੀ ਖੇਤੀ ਕਰਨ ਵਾਲੇ ਇੱਕ ਵਿਅਕਤੀ ਨੂੰ ਕੀਤਾ ਕਾਬੂ, ਘਰ ਦੇ ਵਿਹੜੇ ‘ਚ ਉਗਾਏ ਸਨ ਡੋਡਿਆਂ(ਪੋਸਤ) ਦੇ ਪੌਦੇ

1 min read

ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਰਾਏਕੋਟ ਸਦਰ ਪੁਲੀਸ ਥਾਣੇ ਅਧੀਨ ਪੈਂਦੀ ਚੌਕੀ ਲੋਹਟਬੱਦੀ ਦੀ ਪੁਲਿਸ ਵੱਲੋਂ ਪਿੰਡ ਲੋਹਟਬੱਦੀ ਵਿੱਚ ਹੀ ਇੱਕ ਵਿਅਕਤੀ ਵੱਲੋਂ ਡੋਡਿਆਂ(ਪੋਸਤ) ਦੀ ਖੇਤੀ ਕਰਨ ਦਾ ਪਰਦਾਫਾਸ ਕੀਤਾ ਗਿਆ। ਇਸ ਸਬੰਧ ਵਿੱਚ ਚੌਕੀ ਇੰਚਾਰਜ ਐਸਆਈ ਅਮਰਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਛਾਪੇਮਾਰੀ ਦੌਰਾਨ ਪੁਲਿਸ ਪਾਰਟੀ ਵੱਲੋਂ ਪਾਲ ਸਿੰਘ ਉਰਫ ਰਾਜੂ ਪੁੱਤਰ ਟਹਿਲ ਸਿੰਘ ਵਾਸੀ ਲੋਹਟਬੱਦੀ ਵੱਲੋਂ ਆਪਣੇ ਘਰ ਦੇ ਵਿਹੜੇ ਵਿੱਚ ਉਗਾਏ ਪੋਸਤ ਦੇ 608 ਦੇ ਕਰੀਬ ਪੌਦੇ ਬਰਾਮਦ ਕੀਤੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਲੋਹਟਬੱਦੀ ਦੇ ਇੰਚਾਰਜ ਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਚੌਕੀ ਲੋਹਟਬੱਦੀ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਪਾਲ ਸਿੰਘ ਉਰਫ ਰਾਜੂ ਪੁੱਤਰ ਟਹਿਲ ਸਿੰਘ ਵਾਸੀ ਲੋਹਟਬੱਦੀ ਵੱਲੋਂ ਆਪਣੇ ਘਰ ਦੇ ਵਿਹੜੇ ਵਿੱਚ ਪੋਸਤ ਦੇ ਪੌਦੇ ਉਗਾਏ ਗਏ ਹਨ, ਜਿਸ ‘ਤੇ ਪੁਲਿਸ ਪਾਰਟੀ ਨੇ ਮੌਕੇ ‘ਤੇ ਛਾਪਾ ਮਾਰ ਕੇ ਉਕਤ ਵਿਅਕਤੀ ਦੇ ਘਰੋਂ ਪੋਸਤ(ਡੋਡਿਆਂ) ਦੇ 608 ਪੌਦੇ ਬਰਾਮਦ ਕੀਤੇ ਗਏ, ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਕੱਟ ਕੇ ਸੀਲਬੰਦ ਕੀਤਾ ਅਤੇ ਉਕਤ ਵਿਅਕਤੀ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ, ਜਿਸ ਪਾਸੋਂ. ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨਸ਼ਾ ਵੇਚਣ ਦਾ ਆਦੀ ਹੈ। ਜਿਸ ਖਿਲਾਫ਼ ਪਹਿਲਾ ਵੀ ਹੋਰਨਾਂ ਸੂਬਿਆਂ ਦੀ ਸ਼ਰਾਬ ਵੇਚਣ ਦੇ ਮੁਕੱਦਮੇ ਦਰਜ ਹਨ।ਰਾਏਕੋਟ ਤੋਂ ਦੀ ਵਿਸ਼ੇਸ਼ ਰਿਪੋਰਟ .ਸ਼ਾਰਟਸ-ਪੁਲਸ ਚੌਕੀ ਲੋਹਟਬੱਦੀ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੇ ਵੱਖ-ਵੱਖ ਦ੍ਰਿਸ਼।

Leave a Reply

Your email address will not be published. Required fields are marked *