ਰਾਏਕੋਟ-ਬਰਨਾਲਾ ਰੋਡ ‘ਤੇ ਤੇਜ਼ ਰਫ਼ਤਾਰ ਵਰਨਾ ਕਾਰ ਨੇ ਮੋਟਰ ਸਾਈਕਲ ਨੂੰ ਮਾਰੀ ਟੱਕਰ
1 min read
ਦੋ ਵਰਨਾ ਕਾਰਾਂ ਸਵਾਰ ਨੌਜਵਾਨ ਲਗਾ ਰਹੇ ਸਨ ਆਪਸ ‘ਚ ਰੇਸ

ਰਾਏਕੋਟ ਸ਼ਹਿਰ ਦੇ ਬਾਹਰ ਰਾਏਕੋਟ-ਬਰਨਾਲਾ ਰੋਡ ‘ਤੇ ਸਥਿਤ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਦੇ ਨਜਦੀਕ ਇੱਕ ਵਰਨਾ ਕਾਰ ਸਵਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।ਜਿਸ ਦੌਰਾਨ ਮੋਟਰ ਸਾਈਕਲ ਸਵਾਰ ਰਾਏਕੋਟ ਵਾਸੀ ਚਾਚੇ-ਭਤੀਜੇ ਟੱਕਰ ਮੌਤ ਹੋ ਗਈ, ਜਦਕਿ ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਦੋ ਵਰਨਾ ਕਾਰਾਂ ‘ਚ ਸਵਾਰ ਨੌਜਵਾਨ ਆਪਸ ‘ਚ ਕਾਰਾਂ ਦੀ ਰੇਸ ਲਗਾ ਰਹੇ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ, ਬਲਕਿ ਤੇਜ ਰਫ਼ਤਾਰ ਕਾਰ ਕਾਫੀ ਉੱਚਾ ਉਡਦੀ ਹੋਈ ਸੜਕ ਲਾਗਲੇ ਝੋਨੇ ਦੇ ਖੇਤਾਂ ਵਿੱਚ ਜਾ ਡਿੱਗੀ। ਇਸ ਮੌਕੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਬਰਨਾਲਾ ਸਾਈਡ ਤੋਂ ਆ ਰਹੀਆਂ ਚਿੱਟੇ ਅਤੇ ਕਾਲੇ ਰੰਗ ਦੀਆਂ 2 ਵਰਨਾ ਕਾਰਾਂ ਆਪਸ ਵਿੱਚ ਰੇਸ ਲਗਾਉਂਦੀਆਂ ਤੇਜ਼ ਰਫਤਾਰ ਨਾਲ ਰਾਏਕੋਟ ਵੱਲ ਨੂੰ ਆ ਰਹੀਆਂ ਸਨ ਪਰ ਜਦੋਂ ਇਹ ਕਾਰ ਰਾਏਕੋਟ ਸ਼ਹਿਰ ਦੇ ਬਾਹਰ ਬਰਨਾਲਾ ਰੋਡ ‘ਤੇ ਸਥਿਤ ਬਡਿੰਗ ਬਰੇਨਜ ਸਕੂਲ ਨਜਦੀਕ ਪੁੱਜੀਆਂ ਤਾਂ ਕਾਲੇ ਰੰਗ ਦੀ ਤੇਜ਼ ਰਫਤਾਰ ਵਰਨਾ ਕਾਰ(ਪੀਬੀ 65 ਏ.ਆਰ 9342), ਜਿਸ ਨੂੰ ਮੁਕਲ ਸਿੰਗਲਾ ਵਾਸੀ-ਮਾਡਲ ਟਾਊਨ, ਬਠਿੰਡਾ ਚਲਾ ਰਿਹਾ ਸੀ, ਜਦਕਿ ਹਿਮਾਂਸ਼ੂ ਸਿੰਗਲਾ ਵਾਸੀ-ਬਠਿੰਡਾ ਵੀ ਉਸ ਕਾਰ ‘ਚ ਸਵਾਰ ਸੀ, ਨੇ ਅੱਗੇ ਜਾ ਰਹੇ ਮੋਟਰਸਾਈਕਲ ਪੀਬੀ(10 ਈ.ਟੀ 2745) ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਜਿਸ ਦੌਰਾਨ ਕਾਰ ਹਵਾ ਵਿੱਚ ਤੇਜ਼ ਉੱਡਦੀ ਹੋਈ ਸੜਕ ਲਾਗਲੇ ਖੇਤ ਝੋਨੇ ਦੇ ਹਿੱਤਾਂ ਵਿੱਚ ਜਾ ਡਿੱਗੀ। ਹਾਦਸੇ ਕਾਰਨ ਰਾਏਕੋਟ ਵਾਸੀ 18 ਸਾਲਾ ਨੌਜਵਾਨ ਤਰੁਣ ਭੰਡਾਰੀ ਦੀ ਮੌਕੇ ‘ਤੇ ਮੌਤ ਹੋ ਗਈ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਦਕਿ ਉਸ ਦਾ ਚਾਚਾ ਰਾਜਕੁਮਾਰ ਉਰਫ ਟੀਨਾ ਭੰਡਾਰੀ ਗੰਭੀਰ ਰੂਪ ‘ਚ ਜਖਮੀ
ਮ੍ਰਿਤਕ ਭਤੀਜਾ ਮਾਪਿਆਂ ਦਾ ਸੀ ਇਕਲੌਤਾ ਪੁੱਤਰ