ਰਾਜਪੁਰਾ ਦੇ ਆਰਜੀ ਨਾਇਟ ਸ਼ੈਲਟਰ (ਰਹਿਣ ਬਸੇਰਾ ) ਕਮਿਊਨਿਟੀ ਸੈਂਟਰ ਸ਼ਾਮ ਨਗਰ ਰਾਜਪੁਰਾ ਵਿਚ ਵਿਆਹ ਕਰਦੇ ਲੋਕਾਂ ਨੂੰ ਪੁਲਿਸ ਨੇ ਭਜਾਇਆ
1 min read

ਰਾਜਪੁਰਾ 13 ਮਈ 2021( ) ਪੰਜਾਬ ਸਰਕਾਰ ਵਲੋਂ ਵਿਆਹ ਸ਼ਾਦੀਆਂ ਸਮੇਤ 20 ਵਿਅਕਤੀ ਲੜਕੇ ਅਤੇ ਲੜਕੀ ਵਾਲਿਆਂ ਦੇ ਹੋਣੇ ਚਾਹੀਦੇ ਹਨ ਪਰ ਰਾਜਪੁਰਾ ਦੇ ਆਰਜੀ ਨਾਇਟ ਸ਼ੈਲਟਰ (ਰਹਿਣ ਬਸੇਰਾ ) ਕਮਿਊਨਿਟੀ ਸੈਂਟਰ ਸ਼ਾਮ ਨਗਰ ਵਿਚ ਰਾਜਪੁਰਾ ਦੀ ਸ਼ੋਰਗਿਰ ਬਸਤੀ ਵਲੋਂ ਲੜਕੀ ਦਾ ਵਿਆਹ ਕੀਤਾ ਜਾ ਰਿਹਾ ਸੀ ਅਤੇ ਬਰਾਤ ਸਮਾਣਾ ਤੋਂ ਰਾਜਪੁਰਾ ਆਈ ਹੋਈ ਸੀ ਜਿਸ ਵਿਚ 150 ਦੇ ਕਰੀਬ ਲੋਕ ਇਸ ਵਿਆਹ ਵਿਚ ਸ਼ਾਮਿਲ ਸਨ ਜਦੋ ਇਸ ਗੱਲ ਦੀ ਰਾਜਪੁਰਾ ਪੁਲਿਸ ਨੂੰ ਪਤਾ ਲਗਾ ਤਾ ਰਾਜਪੁਰਾ ਦੇ ਐੱਸ.ਐਚ ਓ ਗੁਰਪ੍ਰਤਾਪ ਸਿੰਘ ਥਾਣਾ ਸਿਟੀ ਰਾਜਪੁਰਾ ਨੇ ਵਿਆਹ ਦੇ ਪ੍ਰੋਗਰਾਮ ਤੇ ਰੇਡ ਮਾਰੀ ਗਈ ਤਾ ਵਿਆਹ ਵਾਲੇ ਲੋਕ ਉਸ ਥਾਂ ਤੋਂ ਰਫ਼ੋਂ ਚਕਰ ਹੋ ਗਏ ਸਨ ਪਰ ਹੈਰਾਨੀ ਵੱਲ ਗੱਲ ਇਹ ਹੈ ਕਿ ਸਗਣੀ ਅਬਾਦੀ ਵਿਚ ਇਹ ਵਿਆਹ ਹੋ ਰਿਹਾ ਸੀ ਸਵੇਰੇ ਤੋਂ ਬਰਾਤ ਆਈ ਹੋਈ ਸੀ ਪਰ ਪੁਲਿਸ ਨੂੰ ਭਿਣਕ ਤੱਕ ਨਹੀਂ ਲੱਗੀ ਹੋਈ ਸੀ ਜਾ ਫੇਰ ਪ੍ਰਸਾਸ਼ਨ ਅੱਖਾਂ ਬੰਦ ਕਰਕੇ ਸਬ ਕੁਜ ਦੇਖ ਰਿਹਾ ਸੀ ਲੜਕੀ ਦੀ ਮਾਤਾ ਨੇ ਦਸਿਆ ਕਿ ਮੇਰੀ ਲੜਕੀ ਦਾ ਵਿਆਹ ਸੀ ਅਤੇ ਬਰਾਤ ਸਮਾਣਾ ਤੋਂ ਆਈ ਸੀ ਪਰ ਅਸੀਂ ਅਨਪੜ ਹੋਣ ਕਰਕੇ ਸਾਨੂ ਇਸ ਗੱਲ ਬਾਰੇ ਨਹੀਂ ਪਤਾ ਸੀ ਕਿ ਸਰਕਾਰ ਨੇ 20 ਵਿਅਕਤੀ ਹੀ ਬਰਾਤ ਵਿਚ ਆਉਣ ਦਾ ਹੁਕਮ ਕੀਤਾਹੈ ਬਰਾਤੀ ਸਾਰਾ ਸਮਾਨ ਅਤੇ ਕੁਰਸੀਆਂ ਵੀ ਵਿਚੇ ਛੱਡ ਕੇ ਭੱਜ ਗਏ ਅਤੇ ਪੁਲਿਸ ਨਾਲ ਵੀ ਬਹਿਸ ਬਾਜੀ ਹੋਈ