ਰੁਲਦੂ ਸਿੰਘ ਮਾਨਸਾ ਨੇ ਗਿੱਦੜਬਾਹਾ ਵਿੱਚ ਆ ਕੇ ਖੜਕਾਇਆ ਖੂੰਡਾ ਜਿਸ ਦਿਨ ਤਿੰਨੇ ਕਾਨੂੰਨ ਰੱਦ ਹੋ ਗਏ ਉਸੇ ਦਿਨ ਹੀ ਕੇਂਦਰ ਦੀ ਮੋਦੀ ਸਰਕਾਰ ਟੁੱਟ ਜਾਵੇਗੀ ਰੁਲਦੂ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਪਹੁੰਚੇ ਗਿੱਦੜਬਾਹਾ ਕੀਤਾ ਕਿਸਾਨਾਂ ਨੂੰ ਸੰਬੋਧਨ
1 min read
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ
ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਾਡਾ ਅੰਦੋਲਨ ਹੁਣ ਲੰਮਾ ਚੱਲੇਗਾ ਉਨ੍ਹਾਂ
ਕਿਹਾ ਕਿ ਜੇਕਰ ਹਰ ਵਰਗ ਸਾਡੇ ਅੰਦੋਲਨ ਵਿਚ ਸਾਥ ਦੇਵੇ ਤਾਂ ਅਸੀਂ ਅੰਦੋਲਨ ਜਲਦੀ ਜਿੱਤ
ਲਵਾਂਗੇ ਅਤੇ ਸ਼ਾਂਤੀਮਈ ਚੱਲੇਗਾ ਉਨ੍ਹਾਂ ਕਿਹਾ ਕਿ ਸਾਡੇ ਅੰਦੋਲਨ ਵਿਚ ਆੜ੍ਹਤੀ
ਵੀਰਾਂ ਦੀ ਹਾਜ਼ਰੀ ਬਹੁਤ ਘੱਟ ਹੈ ਉਨ੍ਹਾਂ ਕਿਹਾ ਕਿ ਆੜ੍ਹਤੀ ਵੀਰਾਂ ਨੂੰ ਡਰਨ ਦੀ ਲੋੜ
ਨਹੀਂ ਜੇਕਰ ਕੇਂਦਰ ਦੀ ਸਰਕਾਰ ਆੜ੍ਹਤੀਆਂ ਨੂੰ ਕਿਸੇ ਤਰੀਕੇ ਨਾਲ ਡਰਾਉਂਦੀ ਹੈ ਤੱਕ
ਕਿਸਾਨ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਛੱਬੀ ਤਰੀਕ ਵਾਲੀ ਘਟਨਾ
ਤੇ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਇਹ ਕੰਮ ਬਹੁਤ ਜ਼ਿਆਦਾ ਵਿਗੜ ਗਿਆ ਸੀ ਪਰ ਹੁਣ
ਹੀ ਸਾਡੀ ਪਕੜ ਵਿੱਚ ਹੈ ਤੇ ਅੰਦੋਲਨ ਵਧੀਆ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰ
ਹੁਣ ਫਸੀ ਹੋਈ ਹੈ ਇਕ ਹੱਥ ਮੋਦੀ ਦਾ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਹੈ ਅਤੇ
ਦੂਸਰਾ ਹੱਥ ਸਾਡੇ ਹੱਥ ਵਿੱਚ ਹੈ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਨੂੰਨਾਂ
ਨੂੰ ਡੇਢ ਸਾਲ ਲਈ ਰੋਕਣ ਦੀ ਗੱਲ ਕਰ ਰਹੀ ਹੈ ਪਰ ਅਸੀਂ ਕਿਹਾ ਵੀ ਅਸੀਂ ਕਾਨੂੰਨ ਰੱਦ
ਹੋਣ ਤੋਂ ਬਾਅਦ ਹੀ ਆਪਣਾ ਇਹ ਅੰਦੋਲਨ ਸਮਾਪਤ ਕਰਾਂਗੇ ਉਨ੍ਹਾਂ ਕਿਹਾ ਕਿ ਛੇ ਤਰੀਕ
ਨੂੰ ਸਾਡੇ ਵੱਲੋਂ ਦਿੱਲੀ ਦੇ ਵੱਡੇ ਰੋਡ ਜਾਮ ਕੀਤੇ ਜਾਣਗੇ ਇਸ ਮੌਕੇ ਤੇ ਉਨ੍ਹਾਂ ਨੇ
ਲੱਖੀ ਸਧਾਣੀ ਬਾਰੇ ਬੋਲਦੇ ਹੋਏ ਕਿਹਾ ਕਿ ਲੱਖਾ ਸਧਾਣਾ ਵੀ ਸਾਡੇ ਅੰਦੋਲਨ ਦਾ ਹਿੱਸਾ
ਬਣ ਕੇ ਚੱਲੇ ਜੇਕਰ ਉਸਦੇ ਮਗਰ ਨੌਜਵਾਨ ਹਨ ਤਾਂ ਉਹ ਆਪਣੀ ਜਥੇਬੰਦੀ ਬਣਾ ਕੇ ਸਾਡੇ ਨਾਲ
ਆ ਕੇ ਖੜ੍ਹੇ ਪਰ ਉੱਥੇ ਲੱਖੀ ਸਿਧਾਨੀ ਦੀ ਨਹੀਂ ਚੱਲੇਗੀ ਜੋ ਜਥੇਬੰਦੀਆਂ ਫ਼ੈਸਲਾ
ਕਰਨਗੀਆਂ ਉਹੀ ਮੰਨਣਾ ਪਏਗਾ