January 30, 2023

Aone Punjabi

Nidar, Nipakh, Nawi Soch

ਰੁੱਖ ਚਲਦੇ ਜਾ ਰਹੇ ਸੀ ਔਰਤ ਦੇ ਦੇਖਣ ਤੋਂ ਬਾਅਦ ਰੌਲਾ ਪਾਉਣ ਤੇ ਰੁੱਕ ਗਏ ਨਹੀਂ ਪਤਾ ਕਿਸੇ ਨੂੰ ਕਿਥੋਂ ਆਏ ਇਹ ਰੁੱਖ ਤਾਂ ਹੀ ਇਸਦਾ ਨਾਮ ਰੱਖਿਆ ਧੰਨ ਧੰਨ ਬਾਬਾ ਪਰਦੇਸੀ ਰੁੱਖ ਜੀ

1 min read




….ਪੁਰਾਤਨ ਸਮੇਂ ਦੀ  ਗੱਲ ਹੈ ਰੁੱਖ ਚਲਦੇ ਜਾ ਰਹੇ ਸੀ ਅਤੇ ਕਿਸੇ ਮਹਿਲਾਂ ਵਲੋਂ ਸਵੇਰੇ ਸਵੇਰੇ ਇਹਨਾਂ ਨੂੰ ਦੇਖਿਆ ਜਾਂਦਾ ਹੈ ਅਤੇ ਪਿੰਡ ਵਿੱਚ ਰੌਲਾ ਪਾਇਆ ਜਾਂਦਾ ਹੈ ਕਿ ਦੇਖੋ ਰੁੱਖ ਚੱਲ ਰਹੇ ਹਨ ਤਾਂ ਦੱਸਿਆ ਜਾ ਰਿਹਾ ਹੈ ਕਿ ਉਸ ਔਰਤ ਵਲੋਂ ਰੌਲਾ ਪਾਉਣ ਤੋਂ ਬਾਅਦ ਰੁੱਖ ਓਥੇ ਹੀ ਰੁੱਕ ਜਾਂਦੇ ਹਨ ਅਤੇ ਨਾਲ ਹੀ ਇਸਨੂੰ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਨਾਲ ਜੋੜਿਆ ਜਾ ਰਿਹਾ ਹੈ ਕਿਉਕਿ ਇਥੇ ਮੰਦਿਰ ਵੀ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਹੈ | ਸੰਗਤਾਂ ਦਾ ਅਤੇ ਪਿੰਡ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਜੋ ਵੀ ਭਗਤ ਇਥੇ ਆ ਕੇ ਸੱਚੇ ਦਿਲੋਂ ਕੁਝ ਮੰਗਦਾ ਹੈ ਤਾਂ ਪ੍ਰਭੂ ਉਹਨਾਂ ਦੀ ਮੰਨਤ ਜਰੂਰ ਪੁਰੀ ਕਰਦੇ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਮੰਦਿਰ ਦੀ ਹੱਦ 8 ਕਿਲ੍ਹੇ ਵਿੱਚ ਹੈ ਅਤੇ ਅੱਜ ਤੱਕ ਇਹ ਰੁੱਖ ਕੋਈ ਵੀ ਨਹੀਂ ਗਿਣ ਸਕਿਆ ਪਹਿਲਾ ਇਹ ਰੁੱਖ 21 ਤੋਂ 25 ਸੀ ਪਰ ਹੁਣ ਤਾਂ ਪਤਾ ਹੀ ਨਹੀਂ ਕਿੰਨੇ ਹਨ ਅਤੇ ਪਹਿਲਾਂ ਵੀ ਜਦ 21 ਤੋਂ 25 ਸੀ ਤਾਂ ਇਹ ਨਹੀਂ ਸੀ ਗਿਣੇ ਜਾਂਦੇ ਕਦੇ ਘੱਟ ਜਾਂਦੇ ਸਨ ਅਤੇ ਕਦੇ ਵੱਧ ਜਾਂਦੇ ਸਨ | ਇਸ ਮੰਦਿਰ ਦੀ ਹੱਦ ਵਿੱਚ ਜਿੰਨੇ ਰੁੱਖ ਹਨ ਉਹ ਭਾਰਤ ਵਿੱਚ ਕਿਤੇ ਵੀ ਨਹੀਂ ਅਜਿਹੇ ਮਿਲ ਸਕਦੇ ਅਤੇ ਇਸ ਦੇ ਨਾਲ ਮੰਦਿਰ ਵਿੱਚ ਇਕ ਸਰੋਵਰ ਹੈ ਜਿਸ ਵਿਚ ਕੋਈ ਵੀ ਸੋਕੜੇ ਵਾਲਾ ਬੱਚਾ ਇਸਨਾਨ ਕਰਦਾ ਹੈ ਤਾਂ ਉਹ ਠੀਕ ਹੋ ਜਾਂਦਾ ਹੈ | ਇਹਨਾਂ ਰੁੱਖਾਂ ਦੀ ਲੱਕੜੀ ਸਿਰਫ ਲੰਗਰ ਬਣਾਉਣ ਦੇ ਕੰਮ ਆਉਂਦੀ ਹੈ ਕੋਈ ਵੀ ਪਿੰਡ ਦਾ ਵਸਨੀਕ ਇਸਨੂੰ ਆਪਣੇ ਘਰ ਨਹੀਂ ਲੈ ਕੇ ਜਾ ਸਕਦਾ ਜੇਕਰ ਲੈਕੇ ਜਾਂਦਾ ਹੈ ਤਾਂ ਉਸ ਨਾਲ ਕੋਈ ਨ ਕੋਈ ਘਟਨਾ ਹੋ ਜਾਂਦੀ ਹੈ |

Leave a Reply

Your email address will not be published. Required fields are marked *