January 19, 2022

Aone Punjabi

Nidar, Nipakh, Nawi Soch

ਰੇਤ ਮਾਫ਼ੀਏ ਵੱਲੋਂ ਫਲੱਡ ਸੀਜ਼ਨ ਮੌਕੇ ਡੀਸਿਲਟ ਨੀਤੀ ਤਹਿਤ ਕੀਤੀ ਜਾ ਰਹੀ ਰੇਤਾ ਦੀ ਮਾਈਨਿੰਗ

ਪੱਟੀ ਇਲਾਕੇ ਦੇ ਪਿੰਡ ਕੋਟਬੁੱਢਾ ਨਜ਼ਦੀਕ ਲੰਘਦੇ ਸਤਲੁਜ ਦਰਿਆ ਵਿੱਚੋਂ ਪਿਛਲੇ ਕ੍ਰੀਬ 15 ਦਿਨਾਂ ਤੋਂ ਦਰਿਆਈ ਪਾਣੀ ਦੀ ਨਿਕਾਸੀ ਲਈ ਸੂਬਾ ਸਰਕਾਰ ਤੇ ਅਫ਼ਸਰ ਸ਼ਾਹੀ ਦੀ ਪੁਸ਼ਤਪਨਾਹੀ ਹੇਠ ਡੀਸਿਲਟ ਨੀਤੀ ਦਾ ਫਾਇਦਾ ਲੈਂਦਿਆਂ ਰੇਤਾ ਮਾਫ਼ੀਏ ਵੱਲੋਂ ਕੋਟਬੁੱਢਾ ਪੁੱਲ ਦੇ ਨਜ਼ਦੀਕ ਨਜ਼ਾਇਜ ਰੇਤਾ ਦੀ ਮਾਈਨਿੰਗ ਧੜੱਲੇ ਨਾਲ ਕੀਤੀ ਜਾ ਰਹੀ ਹੈ।ਜਦੋਂ ਕਿ ਐੱਸਡੀਐੱਮ ਪੱਟੀ  ਦੇ ਦੱਸਣ ਮੁਤਾਬਿਕ ਸੂਬਾ ਸਰਕਾਰ ਵੱਲੋਂ ਪੱਟੀ ਇਲਾਕੇ ਅੰਦਰ ਰੇਤਾ ਦੀ ਮਾਈਨਿੰਗ ਕਰਨ ਵਾਸਤੇ ਕੋਈ ਖੱਡ ਨਿਰਧਾਰਤ ਨਹੀਂ ਕੀਤੀ ਗਈ ਹੈ। ਦਸਣਯੋਗ ਹੈ ਇਲਾਕੇ ਅੰਦਰ ਪੁਲੀਸ ਵੱਲੋ ਰੇਤਾਂ ਦੀ ਢੋਆ ਢੁਆਈ ਕਰਨ ਵਾਲੇ ਟਰੈਕਟਰ ਟਰਾਲੀਆਂ ਤੇ ਪਰਚੇ ਦਰਜ਼ ਕੀਤੇ ਗਏ ਹਨ ਪਰ ਰੇਤਾਂ ਦੀ ਖੱਡਾਂ ਚਲਾਉਣ ਵਾਲੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।  ਰੇਤ ਮਾਫ਼ੀਏ ਵੱਲੋਂ ਫਲੱਡ ਸੀਜ਼ਨ ਮੌਕੇ ਡੀਸਿਲਟ ਨੀਤੀ ਤਹਿਤ ਕੀਤੀ ਜਾ ਰਹੀ ਰੇਤਾ ਦੀ ਮਾਈਨਿੰਗ  ਜ਼ਿਲਾ ਤਰਨਤਾਰਨ ਦੇ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਦੇ ਨਾਲ ਪੁੱਲ ਦੇ ਨਜ਼ਦੀਕ ਦਰਿਆ ਦੇ ਅੰਦਰੂਨੀ ਹਿੱਸੇ ਵਿੱਚ ਰੇਤਾਂ ਦੇ ਵੱਡੇ ਭੰਡਾਰ ਨੂੰ ਡੀਸਿਲਟ ਨੀਤੀ ਤਹਿਤ ਰੇਤ ਮਾਫ਼ੀਏ ਦੇ ਹੱਥਾਂ ਵਿੱਚ ਦੇਣਾ ਸੂਬਾ ਸਰਕਾਰ ਤੇ ਮਾਈਨਿੰਗ ਵਿਭਾਗ ਦੀ ਅਲ਼ਾਟਮੈਂਟ ਨੀਤੀ ਤੇ ਵੱਡੇ ਸਵਾਲ ਖੜੇ ਕਰਦਾ ਹੈ।ਕਿਉਕਿ ਜਿਸ ਜ਼ਮੀਨ ਨੂੰ ਡੀਸਿਲਟ ਨੀਤੀ ਤਹਿਤ ਅਲਾਂਟਮੈਂਟ ਕੀਤਾ ਗਿਆ ਹੈ ਉਹ ਫਲੱਡ ਸੀਜ਼ਨ ਮੌਕੇ ਵੀ ਪਾਣੀ ਦੇ ਵਹਾਅ ਅੰਦਰ ਅੜਿੱਕਾ ਨਹੀਂ ਬਣਦੀ, ਸਗੋਂ ਰੇਤ ਮਾਫ਼ੀਏ ਤੇ ਨਿਜ਼ੀ ਜ਼ਮੀਨ ਮਾਲਕ ਵੱਲੋਂ ਪੈਸੇ ਖਾਤਰ ਕੀਤੀ ਜਾ ਰਹੀ ਰੇਤਾ ਦੀ ਖੁਦਾਈ ਨੇੜਲੀਆਂ ਜ਼ਮੀਨਾਂ ਤੇ ਪੁੱਲ ਲਈ ਖਤਰਾਂ ਪੈਦਾ ਕਰ ਸਕਦੀ ਹੈ।

Leave a Reply

Your email address will not be published. Required fields are marked *